ਬੌਲੀਵੁਡ ਦੀ ਖ਼ੂਬਸੂਰਤ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਿਰਲ ਦੀ ਮਸ਼ਹੂਰ ਐਡ ਨਾਲ ਕੀਤੀ ਸੀ। ਪ੍ਰਿਟੀ ਦਾ ਜਨਮ 31 ਜਨਵਰੀ 1975 ਨੂੰ ਸ਼ਿਮਲਾ ‘ਚ ਹੋਇਆ। ਪ੍ਰਿਟੀ ਨੇ ਬੌਲੀਵੁਡ ‘ਚ ਖਾਸ ਮੁਕਾਮ ਹਾਸਿਲ ਕੀਤਾ। ਲਿਰਲ ਦੀ ਮਸ਼ਹੂਰ ਐਡ ਤੋਂ ਬਾਅਦ ਪ੍ਰਿਟੀ ਨੂੰ ਨਵੀਂ ਪਛਾਣ ਮਿਲੀ।
ਦਿਲ ਸੇ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਪ੍ਰਿਟੀ ਜ਼ਿੰਟਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1998 ‘ਚ ਆਈ ਫ਼ਿਲਮ ਦਿਲ ਸੇ ਨਾਲ ਕੀਤੀ ਸੀ ਸੀ ਅਤੇ ਉਸੇ ਸਾਲ ਫ਼ਿਲਮ ਸੋਲਜਰ ‘ਚ ਵੀ ਦਿਖੀ। ਬੌਲੀਵੁਡ ‘ਚ ਸ਼ੁਰੂਆਤੀ ਕਰੀਅਰ ਦੌਰਾਨ ਫ਼ਿਲਮ ਕਯਾ ਕਹਿਨਾ ਮੇਂ ‘ਚ ਇੱਕ ਕੁਆਰੀ ਮਾਂ ਦੀ ਭੂਮਿਕਾ ਨਿਭਾ ਕੇ ਪ੍ਰਿਟੀ ਜ਼ਿੰਟਾ ਨੇ ਖ਼ੂਬ ਲੋਕਪ੍ਰਿਯਤਾ ਖੱਟੀ। ਉਸ ਨੂੰ ਇਸ ਕਿਰਦਾਰ ਲਈ ਫ਼ਿਲਮਫ਼ੇਅਰ ਸਰਵਸ਼੍ਰੇਸ਼ਠ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।
ਬਿਹਤਰੀਨ ਅਦਾਕਾਰਾ ਦੇ ਨਾਲ-ਨਾਲ ਬਹਾਦਰ ਮਹਿਲਾ ਵੀ ਹੈ
ਪ੍ਰਿਟੀ ਜ਼ਿੰਟਾ ਇੱਕ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ ਇੱਕ ਬਹਾਦਰ ਮਹਿਲਾ ਵੀ ਹੈ। ਇਸ ਗੱਲ ਨੂੰ ਉਸ ਨੇ ਕਈ ਵਾਰ ਸਾਬਿਤ ਵੀ ਕੀਤਾ ਹੈ। ਇੱਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ, ”ਇੱਕ ਸਮਾਂ ਸੀ ਜਦੋਂ ਮੈਨੂੰ ਅੰਡਰਵਰਲਡ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਅਜਿਹੇ ਸਮੇਂ ‘ਚ ਸੈਕਿਊਰਿਟੀ ਤਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜੇਕਰ ਮੈਨੂੰ ਪਤਾ ਹੁੰਦਾ ਕਿ ਸਾਰੇ ਲੋਕ ਅੰਡਰਵਰਲਡ ਤੋਂ ਡਰ ਕੇ ਪਿੱਛੇ ਹੋ ਜਾਣਗੇ ਤਾਂ ਸ਼ਾਇਦ ਮੈਂ ਵੀ ਅੰਡਰਵਰਲਡ ਖ਼ਿਲਾਫ਼ ਆਵਾਜ਼ ਨਾ ਉਠਾਉਂਦੀ, ਪਰ ਮੈਂ ਖੜ੍ਹੀ ਰਹੀ। ਇੱਕ ਅਜਿਹਾ ਸਮਾਂ ਸੀ ਕਿ ਮੈਂ +92 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਦੇ ਫ਼ੋਨ ਤਕ ਚੁੱਕਣੇ ਬੰਦ ਕਰ ਦਿੱਤੇ। ਉਸ ਸਮੇਂ ਇੱਕ ਪ੍ਰੋਟੋਕੌਲ ਵੀ ਸੀ ਕਿ ਜੇਕਰ ਤੁਹਾਨੂੰ +92 ਤੋਂ ਫ਼ੋਨ ਆਉਂਦਾ ਹੈ ਤਾਂ ਤੁਹਾਡੀ ਕਾਲ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਸੀ। ਧਮਕੀਆਂ ਦੇ ਇਸ ਦੌਰ ‘ਚ ਮੈਂ ਲਾਲ ਕ੍ਰਿਸ਼ਣ ਆਡਵਾਣੀ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਡਰਨ ਦੀ ਕੀ ਲੋੜ ਨਹੀਂ। ਹਾਲਾਂਕਿ ਮੈਂ ਸੈਕਿਓਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ‘ਚ ਸਾਦੀ ਵਰਦੀ ‘ਚ ਕੁੱਝ ਪੁਲੀਸ ਵਾਲੇ ਮੇਰੇ ਨਾਲ ਸੈੱਟ ‘ਤੇ ਰਹਿੰਦੇ ਸਨ।”
ਪ੍ਰਿਟੀ ਜ਼ਿੰਟਾ ਨੇ ਜਦੋਂ ਛੱਡੀ ਇਹ ਸੁਪਰਹਿੱਟ ਫ਼ਿਲਮ
ਪ੍ਰਿਟੀ ਜ਼ਿੰਟਾ ਨੇ ਬੌਲੀਵੁਡ ‘ਚ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ। ਇੱਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ, ”ਮੈਂ ਸੁਪਰਹਿੱਟ ਫ਼ਿਲਮ ਜਬ ਵੀ ਮੈੱਟ ਛੱਡ ਦਿੱਤੀ ਸੀ। ਕਰੀਨਾ ਕਪੂਰ ਖ਼ਾਨ ਅਤੇ ਮੇਰੇ ਕੰਮ ਨੂੰ ਲੈ ਕੇ ਵੱਖਰਾ ਹੀ ਰਿਸ਼ਤਾ ਹੈ। ਅਸੀਂ ਦੋਹਾਂ ਨੇ ਇੱਕ-ਦੂਜੇ ਦੀਆਂ ਛੱਡੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਦਰਅਸਲ ਪ੍ਰਿਟੀ ਜ਼ਿੰਟਾ ਨੇ ਜਬ ਵੀ ਮੈੱਟ ਛੱਡੀ ਤਾਂ ਇਹ ਕਿਰਦਾਰ ਕਰੀਨਾ ਨੂੰ ਮਿਲ ਗਿਆ, ਪਰ ਜਦੋਂ ਕਰੀਨਾ ਨੂੰ ਕੱਲ ਹੋ ਨਾ ਹੋ ਔਫ਼ਰ ਹੋਈ ਤਾਂ ਕਰਨ ਜੌਹਰ ਨਾਲ ਫ਼ੀਸ ਨੂੰ ਲੈ ਕੇ ਗੱਲ ਨਾ ਬਣੀ ਜਿਸ ਕਾਰਨ ਬੇਬੋ ਨੇ ਇਹ ਫ਼ਿਲਮ ਛੱਡ ਦਿੱਤੀ। ਦੋਹੇਂ ਹੀ ਫ਼ਿਲਮਾਂ ਦੋਵੇਂ ਸਿਤਾਰਿਆਂ ਦੇ ਕਰੀਅਰ ‘ਚ ਇੱਕ ਵੱਖਰਾ ਮੁਕਾਮ ਲੈ ਕੇ ਆਈਆਂ।”
600 ਕਰੋੜ ਦੀ ਜ਼ਾਇਦਾਦ ਨੂੰ ਮਾਰ ਦਿੱਤੀ ਸੀ ਠੋਕਰ
ਅਦਾਕਾਰੀ ਅਤੇ ਕਾਰੋਬਾਰ ਤੋਂ ਇਲਾਵਾ ਉਹ BBC ਲਈ ਆਰਟੀਕਲ ਵੀ ਲਿਖਦੀ ਹੁੰਦੀ ਸੀ। ਇੱਥੇ ਹੀ ਬੱਸ ਨਹੀਂ, ਉਸ ਨੇ ਇੱਕ ਵਾਰ 600 ਕਰੋੜ ਦੀ ਜ਼ਾਇਦਾਦ ਨੂੰ ਵੀ ਠੋਕਰ ਮਾਰ ਦਿੱਤੀ ਸੀ। ਜਦੋਂ ਸ਼ਾਨਦਾਰ ਅਮਰੋਹੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਪ੍ਰਿਟੀ ਜ਼ਿੰਟਾ ਕੋਲ 600 ਕਰੋੜ ਦੀ ਜ਼ਾਇਦਾਦ ਹਾਸਿਲ ਕਰਨ ਦਾ ਮੌਕਾ ਆਇਆ ਸੀ। ਦਰਅਸਲ, ਪ੍ਰਿਟੀ ਜ਼ਿੰਟਾ ਨੂੰ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਦੱਸਿਆ ਜਾਂਦਾ ਹੈ। ਮੌਤ ਦੇ ਸਮੇਂ ਸ਼ਾਨਦਾਰ ਅਮਰੋਹੀ 600 ਕਰੋੜ ਦੀ ਜ਼ਾਇਦਾਦ ਦੇ ਮਾਲਕ ਸਨ ਅਤੇ ਉਹ ਪੂਰੀ ਜ਼ਾਇਦਾਦ ਪ੍ਰਿਟੀ ਜ਼ਿੰਟਾ ਦੇ ਨਾਂ ਕਰਨਾ ਚਾਹੁੰਦੇ ਸਨ, ਪਰ ਪ੍ਰਿਟੀ ਜ਼ਿੰਟਾ ਨੇ ਇਹ ਜ਼ਾਇਦਾਦ ਲੈਣ ਤੋਂ ਨਾਂਹ ਕਰ ਦਿੱਤੀ।











