ਵਿਰਾਟ-ਅਨੁਸ਼ਕਾ ਨੇ ਸਵਿਟਜ਼ਰਲੈਂਡ ‘ਚ ਮਨਾਇਆ ਨਵਾਂ ਸਾਲ

ਸਵਿਟਜ਼ਰਲੈਂਡ – ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਸ਼ੇਅਰ ਹੋ ਰਹੀਆਂ ਹਨ। ਦਰਅਸਲ ਖ਼ਬਰ ਇਹ ਹੈ ਕਿ ਇਸ ਸਮੇਂ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਸਵਿਟਜ਼ਰਲੈਂਡ ‘ਚ ਛੁੱਟੀਆਂ ਮਾਨਉਣ ਗਏ ਹੋਏ ਹਨ। ਵਿਰਾਟ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ‘ਚ ਉਹ ਬਰਫ਼ ਵਾਲੇ ਪਹਾੜ ‘ਚ ਆਪਣੇ ਵਿਹਲੇ ਸਮੇਂ ਦਾ ਅਨੰਦ ਮਾਣਦੇ ਦਿਖ ਰਹੇ ਹਨ।
ਵਿਰਾਟ ਕੋਹਲੀ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਉਹ ਕਿਸ ਜਗ੍ਹਾ ‘ਤੇ ਹੈ। ਸੋਸ਼ਲ ਮੀਡੀਆ ‘ਤੇ ਫ਼ੈਨਜ਼ ਪਤਾ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ਕਿ ਆਖ਼ਿਰ ਵਿਰਾਟ ਅਨੁਸ਼ਕਾ ਕਿੱਥੇ ਸਮਾਂ ਬਤੀਤ ਕਰ ਰਹੇ ਹਨ, ਪਰ ਖ਼ਬਰਾਂ ਹਨ ਕਿ ਉਸ ਨੇ ਸਵਿਟਜ਼ਰਲੈਂਡ ‘ਚ ਅਨੁਸ਼ਕਾ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ।