ਸਿੰਘਾੜੇ ਖਾਣ ਦੇ ਹਨ ਕਈ ਫ਼ਾਇਦੇ

ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਸਾਰ ਬਾਜ਼ਾਰਾਂ ਚ ਸਿੰਘਾੜੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਸਰਦੀ ਦੇ ਮੌਸਮ ‘ਚ ਲੋਕ ਸਿੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਛੱਪੜ ‘ਚ ਉੱਗਣ ਵਾਲੇ ਸਿੰਘਾੜੇ ਜਿੰਨੇ ਖਾਣ ‘ਚ ਸੁਆਦ ਹੁੰਦੇ ਹਨ, ਉਸ ਤੋਂ ਕਿਤੇ ਜ਼ਿਆਦਾ ਇਹ ਸਿਹਤ ਲਈ ਵੀ ਫ਼ਾਇਦੇਮੰਦ ਹਨ। ਸਿੰਘਾੜੇ ਸਿਹਤ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸਿੰਘਾੜਿਆਂ ਨੂੰ ਕੁਝ ਲੋਕ ਕੱਚਾ ਖਾਣਾ ਵੀ ਪਸੰਦ ਕਰਦੇ ਹਨ। ਕੁਝ ਇਸ ਨੂੰ ਪੱਕਾ ਅਤੇ ਕੁਝ ਸਬਜ਼ੀ ਬਣਾ ਕੇ ਵੀ ਖਾਣਾ ਪਸੰਦ ਕਰਦੇ ਹਨ। ਸਿੰਘਾੜਿਆਂ ‘ਚ ਵਾਇਟਾਮਿਨ A, B, C, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
ਸਿੰਘਾੜੇ ਖਾਣ ਨਾਲ ਹੋਣ ਵਾਲੇ ਫ਼ਾਇਦੇ …
ਬਵਾਸੀਰ ਦੀ ਸਮੱਸਿਆ ਤੋਂ ਦਿਵਾਉਂਦੇ ਛੁਟਕਾਰਾ – ਸਿੰਘਾੜੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਬੇਹੱਦ ਲਾਹੇਵੰਦ ਹੁੰਦੇ ਹਨ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਿੰਘਾੜਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਨੱਕ ਦੀ ਨਕਸੀਰ ਲਈ ਫ਼ਾਇਦੇਮੰਦ – ਨੱਕ ਦੀ ਨਕਸੀਰ ਫ਼ੱਟਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ‘ਚ ਸਿੰਘਾੜੇ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਨੱਕ ਦੀ ਨਕਸੀਰ ਮਤਲਬ ਨੱਕ ‘ਚੋਂ ਖ਼ੂਨ ਦਾ ਆਉਣਾ। ਨਕਸੀਰ ਫ਼ੱਟਣ ਦੀ ਸਮੱਸਿਆ ‘ਚ ਸਿੰਘਾੜੇ ਖਾਣ ਨਾਲ ਨੱਕ ‘ਚੋਂ ਖ਼ੂਨ ਆਉਣਾ ਬੰਦ ਹੋ ਜਾਂਦਾ ਹੈ।
ਐਜ਼ਮਾ ਦੇ ਰੋਗੀਆਂ ਲਈ ਫ਼ਾਇਦੇਮੰਦ – ਐਜ਼ਮਾ ਦੇ ਰੋਗੀਆਂ ਲਈ ਸਿੰਘਾੜੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਉਕਤ ਰੋਗੀਆਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ। ਐਜ਼ਮਾ ਦੇ ਰੋਗੀ ਇੱਕ ਚੱਮਚ ਸਿੰਘਾੜੇ ਦੇ ਆਟੇ ਨੂੰ ਠੰਡੇ ਪਾਣੀ ‘ਚ ਮਿਲਾ ਕੇ ਇਸ ਦੀ ਵਰਤੋਂ ਕਰਨ, ਇਸ ਨਾਲ ਬਹੁਤ ਫ਼ਾਇਦਾ ਹੋਵੇਗਾ।
ਸੜਨ ਵਾਲੀ ਥਾਂ ਲਈ ਵੀ ਸਿੰਘਾੜੇ ਹੁੰਦੇ ਨੇ ਲਾਹੇਵੰਦ – ਸ਼ਰੀਰ ਦੇ ਸੜਨ ਨੂੰ ਦੂਰ ਕਰਨ ਲਈ ਸਿੰਘਾੜਿਆਂ ਦੀ ਵੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵੇਲ ਨੂੰ ਪੀਸ ਕੇ ਸੜਨ ਵਾਲੀ ਥਾਂ ‘ਤੇ ਲਗਾਓ।
ਅੱਖਾਂ ਲਈ ਫ਼ਾਇਦੇਮੰਦ – ਸਿੰਘਾੜੇ ਅੱਖਾਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਸਿੰਘਾੜਿਆਂ ‘ਚ ਵਾਇਟਾਮਿਨ-A ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਰੋਜ਼ਾਨਾ ਸਿੰਘਾੜੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
ਗਲੇ ਸੰਬੰਧੀ ਰੋਗਾਂ ਲਈ – ਸਿੰਘਾੜੇ ਗਲੇ ਸੰਬੰਧੀ ਹੋਣ ਵਾਲੇ ਸਾਰੇ ਰੋਗਾਂ ਦੀ ਰੱਖਿਆ ਕਰਦੇ ਹਨ। ਸਿੰਘਾੜਾ ਸ਼ਰੀਰ ਨੂੰ ਉਰਜਾ ਦਿੰਦਾ ਹੈ। ਇਸ ਨੂੰ ਵਰਤ ‘ਚ ਵੀ ਖਾਧਾ ਜਾਂਦਾ ਹੈ। ਇਸ ‘ਚ ਆਓਡੀਨ ਦੀ ਮਾਤਰਾ ਵਧੇਰੇ ਪੱਧਰ ‘ਚ ਪਾਈ ਜਾਂਦੀ ਹੈ।
ਫ਼ਟੀਆਂ ਅੱਡੀਆਂ ਨੂੰ ਕਰੇ ਠੀਕ – ਫ਼ਟੀਆਂ ਅੱਡੀਆਂ ਨੂੰ ਠੀਕ ਕਰਨ ਲਈ ਸਿੰਘਾੜਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ਰੀਰ ਦੇ ਕਿਸੇ ਵੀ ਹਿੱਸੇ ਦੀ ਦਰਦ ਅਤੇ ਸੋਜ ‘ਤੇ ਸਿੰਘਾੜੇ ਦਾ ਲੇਪ ਲਾਉਣ ਨਾਲ ਫ਼ਾਇਦਾ ਮਿਲਦਾ ਹੈ।
ਸੂਰਜਵੰਸ਼ੀ