ਧੋਨੀ ਨੂੰ ਬਣਾਇਆ ਗਿਆ ਕ੍ਰਿਕਟ ਆਸਟਰੇਲੀਆ ਦੀ ਇਸ ਦਹਾਕੇ ਦੀ ਵਨ-ਡੇ ਟੀਮ ਦਾ ਕਪਤਾਨ

ਨਵੀਂ ਦਿੱਲੀ – ਵਰਲਡ ਕੱਪ ਜੇਤੂ ਕਪਤਾਨ ਐੱਮ. ਐੱਸ. ਧੋਨੀ. ਨੂੰ ਕ੍ਰਿਕਟ ਆਸਟਰੇਲੀਆ ਨੇ ਆਪਣੀ ਇਸ ਦਹਾਕੇ ਦੀ ਵਨ-ਡੇ ਟੀਮ ਦਾ ਕਪਤਾਨ ਚੁਣਿਆ ਹੈ। ਕ੍ਰਿਕਟ ਆਸਟਰੇਲੀਆ ਦੀ ਪਿਛਲੇ ਇੱਕ ਦਹਾਕੇ ਦੀ ਇਸ ਸਭ ਤੋਂ ਸਰਵਸ਼੍ਰੇਸ਼ਠ ਡ੍ਰੀਮ ਵਨ-ਡੇ ਇਲੈਵਨ ‘ਚ ਤਿੰਨ ਭਾਰਤੀ ਖਿਡਾਰੀ ਸ਼ਾਮਿਲ ਹਨ। ਆਪਣੀ ਕਪਤਾਨੀ ‘ਚ ਭਾਰਤ ਨੂੰ 2011 ਵਰਲਡ ਕੱਪ ਜਿਤਾਉਣ ਵਾਲੇ ਐੱਮ. ਐੱਸ. ਧੋਨੀ ਨੂੰ ਕ੍ਰਿਕਟ ਆਸਟਰੇਲਾਆ ਦੀ ਵਨ-ਡੇ ਟੀਮ ‘ਚ ਵਿਕਟਕੀਪਿੰਗ ਅਤੇ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ ਹੈ।
ਦਸ਼ਕ ਦੀ ਇਸ ਵਨ-ਡੇ ਟੀਮ ‘ਚ ਧੋਨੀ ਤੋਂ ਇਲਾਵਾ ਦੋ ਹੋਰ ਭਾਰਤੀ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਜਗ੍ਹਾ ਮਿਲੀ ਹੈ। ਕ੍ਰਿਕਟ ਆਸਟਰੇਲੀਆ ਦੀ ਇਸ ਦਸ਼ਕ ਦੀ ਵਨ-ਡੇ ਇਲੈਵਨ ‘ਚ ਰੋਹਿਤ ਨੂੰ ਦੱਖਣੀ ਅਫ਼ਰੀਕਾ ਦੇ ਹਾਸ਼ਿਮ ਆਮਲਾ ਨਾਲ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦ ਕਿ ਕੋਹਲੀ ਨੂੰ ਨੰਬਰ ਤਿੰਨ ‘ਤੇ ਖੇਡਣ ਲਈ ਚੁਣਿਆ ਗਿਆ ਹੈ।
ਇਸ ਟੀਮ ‘ਚ ਚੌਥੇ ਨੰਬਰ ‘ਤੇ ਦੱਖਣੀ ਅਫ਼ਰੀਕਾ ਦੇ ਮਹਾਨ ਬੱਲੇਬਾਜ਼ ਏ. ਬੀ. ਡਿਵਿਲੀਅਰਜ਼ ਨੂੰ ਰੱਖਿਆ ਗਿਆ ਹੈ। ਪੰਜਵੇਂ ਨੰਬਰ ‘ਤੇ ਬੰਗਲਾਦੇਸ਼ ਦਾ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਹੈ। ਇਸ ਟੀਮ ‘ਚ ਛੇਵੇਂ ਨੰਬਰ ‘ਤੇ ਇੰਗਲੈਂਡ ਦੇ ਜੋਜ਼ ਬਟਲਰ ਹੈ। ਟੀਮ ਦਾ ਵਿਕਟਕੀਪਰ ਬੱਲੇਬਾਜ਼ ਅਤੇ ਕਪਤਾਨ ਧੋਨੀ ਹੈ ਜਿਸ ਨੂੰ ਸੱਤਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਇਸ ਵਨ-ਡੇ ਟੀਮ ਦੀ ਤੇਜ਼ ਗੇਂਦਬਾਜ਼ੀ ਦਾ ਭਾਰ ਆਸਟਰੇਲੀਆ ਦੇ ਮਿਚੈਲ ਸਟਾਰਕ, ਨਿਊ ਜ਼ੀਲੈਂਡ ਦੇ ਟਰੈਂਟ ਬੋਲਟ ਅਤੇ ਸ਼੍ਰੀ ਲੰਕਾ ਦੇ ਲਸਿਥ ਮਲਿੰਗਾ ਦੇ ਮੋਢਿਆਂ ‘ਤੇ ਹੈ ਤਾਂ ਉਥੇ ਟੀਮ ‘ਚ ਇੱਕਲੌਤੇ ਸਪਿਨਰ ਦੇ ਰੂਪ ‘ਚ ਅਫ਼ਗ਼ਾਨਿਸਤਾਨ ਦਾ ਰਾਸ਼ਿਦ ਖ਼ਾਨ ਨੂੰ ਚੁਣਿਆ ਗਿਆ ਹੈ।
ਕ੍ਰਿਕਟ ਆਸਟਰੇਲੀਆ ਦੀ ਦਸ਼ਕ ਦੀ ਵਨ-ਡੇ ਟੀਮ – ਰੋਹਿਤ ਸ਼ਰਮਾ, ਹਾਸ਼ਿਮ ਆਮਲਾ, ਵਿਰਾਟ ਕੋਹਲੀ, ਏ. ਬੀ. ਡਿਵਿਲੀਅਰਜ਼, ਸ਼ਾਕਿਬ ਅਲ ਹਸਨ, ਜੋਜ਼ ਬਟਲਰ, ਐੱਮ. ਐੱਸ. ਧੋਨੀ (ਕਪਤਾਨ/ਵਿਕਟਕੀਪਰ), ਰਾਸ਼ਿਦ ਖ਼ਾਨ, ਮਿਚੈਲ ਸਟਾਰਕ, ਟਰੈਂਟ ਬੋਲਟ ਅਤੇ ਲਸਿਥ ਮਲਿੰਗਾ।
ਉਥੇ ਕ੍ਰਿਕਟ ਆਸਟਰੇਲੀਆ ਦੀ ਇਸ ਦਹਾਕੇ ਦੀ ਟੈੱਸਟ ਟੀਮ ਚ ਇੱਕਲੌਤੇ ਭਾਰਤੀ ਦੇ ਰੂਪ ‘ਚ ਵਿਰਾਟ ਕੋਹਲੀ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਇਸ ਟੀਮ ਦਾ ਕਪਤਾਨ ਵੀ ਹੈ।
ਕ੍ਰਿਕਟ ਆਸਟਰੇਲੀਆ ਦੀ ਇਸ ਦਸ਼ਕ ਦੀ ਟੈਸਟ ਟੀਮ – ਵਿਰਾਟ ਕੋਹਲੀ (ਕਪਤਾਨ), ਐਲੇਸਟੇਅਰ ਕੁਕ, ਡੇਵਿਡ ਵਾਰਨਰ, ਕੇਨ ਵਿਲੀਅਮਸਨ, ਸਟੀਵ ਸਮਿਥ, ਏ. ਬੀ ਡਿਵਿਲੀਅਰਜ਼ (ਵਿਕਟਕੀਪਰ), ਬੈੱਨ ਸਟੋਕਸ, ਡੇਲ ਸਟੇਨ, ਸਟੁਅਰਟ ਬਰੌਡ, ਨੇਥਨ ਲਾਇਨ ਅਤੇ ਜੇਮਜ਼ ਐਂਡਰਸਨ।