ਦਬੰਗ 3 ਦੀਆਂ ਵਧ ਸਕਦੀਆਂ ਮੁਸ਼ਕਿਲਾਂ, ਸੈਂਸਰ ਸਰਟੀਫ਼ਿਕੇਟ ਰੱਦ ਕਰਨ ਦੀ ਮੰਗ

ਬੌਲੀਵੁਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਦਬੰਗ 3 ਇਨ੍ਹੀਂ ਦਿਨੀਂ ਖ਼ੂਬ ਸੁਰਖ਼ੀਆਂ ‘ਚ ਹੈ। ਹੈਸ਼ਟੈਗ ਬਾਈਕਾਟ ਦਬੰਗ 3 ਮਾਈਕਰੋ-ਬਲੌਗਿੰਗ ਸਾਈਟ ਟਵਿਟਰ ‘ਤੇ ਟ੍ਰੈਂਡ ਹੋ ਰਹੀ ਹੈ। ਇਸ ਦੇ ਨਾਲ ਹੀ ਹੁਣ ਬੈਂਗਲੁਰੂ ਦੀ ਇੱਕ ਹਿੰਦੂ ਜਨਜਾਗ੍ਰਿਤੀ ਸੰਮਤੀ ਦੀ ਇੱਕ ਨੇ ਫ਼ਿਲਮ ਦੇ ਸੈਂਸਰ ਪ੍ਰਮਾਣ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੋਸ਼ਲ ਮੀਡੀਆ ਦੇ ਇੱਕ ਵਰਗ ਵਲੋਂ ਭਗਵੇਂ ਪਹਿਨੇ ਸਾਧੂਆਂ ਵਲੋਂ ਫ਼ਿਲਮ ਦੇ ਟਾਈਟਲ ਗੀਤ ‘ਚ ਗਿਟਾਰ ਤੇ ਡਾਂਸ ਕਰਨ ‘ਤੇ ਇਤਰਾਜ਼ ਜਤਾਇਆ ਸੀ।
ਦੱਸ ਦਈਏ ਕਿ ਇਸ ਪੱਤਰ ‘ਚ ਲਿਖਿਆ ਹੈ ਕਿ ‘ਦਬੰਗ 3 ‘ਫ਼ਿਲਮ ਨੂੰ ਸਲਮਾਨ ਖਾਨ ਫ਼ਿਲਮਸਿਨ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੇ ਟਰੇਲਰ ‘ਚ ਗੀਤ ਹੈ ‘ਮੈਂ ਹੂੰ ਦਬੰਗ ਦਬੰਗ, ਹੁੱਡ ਹੁੱਡ ਦਬੰਗ’। ਇਸ ‘ਚ ਹਿੰਦੂ ਸਾਧੂ ਇਤਰਾਜ਼ਯੋਗ ਡਾਂਸ ਕਰਦੇ ਹੋਏ ਦਿਖਾਏ ਗਏ ਹਨ। ਗੀਤ ਵਿੱਚ ਸ਼੍ਰੀ ਕ੍ਰਿਸ਼ਨ, ਸ਼੍ਰੀਰਾਮ ਅਤੇ ਭਗਵਾਨ ਸ਼ੰਕਰ ਨੂੰ ਨਾਇਕ ਨੂੰ ਅਸੀਸਾਂ ਦਿੰਦੇ ਹੋਏ ਦਿਖਾਇਆ ਗਿਆ ਹੈ। ਇਸ ਤਰ੍ਹਾਂ ਇਹ ਗੀਤ ਹਿੰਦੂ ਧਰਮ, ਦੇਵਤਿਆਂ ਅਤੇ ਸੰਤਾਂ ਦਾ ਅਪਮਾਨ ਕਰਦਾ ਹੈ। ਐਨਜੀਓ ਦਾ ਕਹਿਣਾ ਹੈ ਕਿ ਇਸ ਗੀਤ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਗੀਤ ਨੂੰ ਤੇ ਹੋਰ ਅਪਮਾਨਜਨਕ ਸੀਨਾਂ ਨੂੰ ਫ਼ਿਲਮਾਂ ‘ਚੋਂ ਹਟਾਇਆ ਜਾਣਾ ਚਾਹੀਦਾ ਹੈ।