ਮਾਧੁਰੀ ਦੀਕਸ਼ਤ ਨੇ 3.15 ਕਰੋੜ ‘ਚ ਵੇਚੀ ਪੰਚਕੂਲਾ ਵਾਲੀ ਕੋਠੀ

ਮਸ਼ਹੂਰ ਬੌਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਪੰਚਕੂਲਾ ਦੀ ਆਪਣੀ ਕੋਠੀ ਵੇਚ ਦਿੱਤੀ ਹੈ। ਉਨ੍ਹਾਂ ਪੰਚਕੂਲਾ ਦੇ MDC ਸੈਕਟਰ 4 ਸਥਿਤ ਆਪਣੀ 310 ਨੰਬਰ ਕੋਠੀ 3.15 ਕਰੋੜ ਰੁਪਏ ‘ਚ ਵੇਚੀ। ਇਹ ਕੋਠੀ ਉਸ ਨੂੰ ਹਰਿਆਣਾ ਦੇ ਮੁੱਖ ਮੰਤਰੀ ਕੋਟੇ ‘ਚ ਮਿਲੀ ਸੀ। ਕੋਠੀ ਇੰਟਰਨੈਸ਼ਨਲ ਬ੍ਰੈਂਡ ਕਲੀਅਰ ਟ੍ਰਿਪ ਡੌਟ ਕੌਮ ਦੇ ਫ਼ਾਊਂਡਰ ਮੈਂਬਰ ਅਤੇ ਚੀਫ਼ ਬਿਜ਼ਨਸ ਔਫ਼ੀਸਰ ਅਮਿਤ ਤਨੇਜਾ ਨੇ ਖ਼ਰੀਦੀ ਹੈ। ਅਮਿਤ ਤਨੇਜਾ ਕਲੀਅਰ ਟ੍ਰਿਪ ਡੌਟ ਕੌਮ ਦੇ ਇੰਟਰਨੈਸ਼ਨ ਮਾਰਕੀਟਸ ਦੇ ਚੀਫ਼ ਬਿਜ਼ਨਸ ਔਫ਼ੀਸਰ ਵੀ ਹਨ। ਕੋਠੀ ਦਾ ਸੌਦਾ ਕਰਨ ਮਾਧੁਰੀ ਦੇ ਪਤੀ ਡਾ. ਸ਼੍ਰੀਰਾਮ ਮਾਧਵ ਨੈਨੇ ਆਏ ਸਨ।
ਮਾਧੁਰੀ ਦੀਕਸ਼ਤ ਨੂੰ ਇਸ ਕੋਠੀ ਦੀ ਜ਼ਮੀਨ 1996 ‘ਚ ਹਰਿਆਣਾ ਦੇ ਤੱਤਕਾਲੀ ਮੁੱਖ ਮੰਤਰੀ ਭਜਨਲਾਲ ਨੇ ਦਿੱਤੀ ਸੀ। ਭਜਨਲਾਲ ਨੇ CM ਕੋਟੇ ਤੋਂ ਉਸ ਨੂੰ ਕੋਠੀ ਲਈ ਇੱਕ ਕਨਾਲ ਦਾ ਪਲਾਟ ਦਿੱਤਾ ਸੀ। ਪੰਚਕੂਲਾ ਦੇ ਸੈਕਟਰ-6 ਸਥਿਤ ਹਰਿਆਣਾ ਸ਼ਹਿਰੀ ਵਿਕਾਸ ਅਥੌਰਿਟੀ (ਹੁੱਡਾ) ਆਫ਼ਿਸ ‘ਚ ਅਦਾਕਾਰਾ ਮਾਧੁਰੀ ਦੀਕਸ਼ਤ ਵਲੋਂ ਕਨਸੈਂਟ ਲੈ ਕੇ ਉਨ੍ਹਾਂ ਦੇ ਪਤੀ ਡਾ. ਸ਼੍ਰੀਰਾਮ ਮਾਧਵ ਨੈਨੇ ਪਹੁੰਚੇ। ਡਾ. ਨੈਨੇ ਅਤੇ ਕਲੀਅਰ ਟ੍ਰਿਪ ਡੌਟ ਕੌਮ ਦੇ ਫ਼ਾਊਂਡਰ ਮੈਂਬਰ ਅਮਿਤ ਤਨੇਜਾ ਵਿਚਕਾਰ ਕੋਠੀ ਦੀ ਡੀਲ ਹੋਈ।
ਅਧਿਕਾਰਿਕ ਸੂਤਰਾਂ ਅਨੁਸਾਰ, ਮਾਧੁਰੀ ਦੀਕਸ਼ਤ ਦੇ ਪਤੀ ਡਾ. ਨੈਨੇ ਤੇ ਕਲੀਅਰ ਟ੍ਰਿਪ ਡੌਟ ਕੌਮ ਦੇ ਫ਼ਾਊਂਡਰ ਮੈਂਬਰ ਅਮਿਤ ਤਨੇਜਾ ਵਿਚਾਕਰ ਇਸ ਪ੍ਰਾਪਰਟੀ ਦੀ ਡੀਲ 3.15 ਕਰੋੜ ਰੁਪਏ ‘ਚ ਹੋਈ ਹੈ। ਪ੍ਰੌਪਰਟੀ ਦੀ ਡੀਲ ਦੌਰਾਨ ਪੰਚਕੂਲਾ ਸੈਕਟਰ-21 ਦੇ ਚੌਹਾਨ ਐਸੋਸੀਏਟਸ ਦੇ ਮਾਲਕ ਦਲੀਪ ਚੌਹਾਨ ਅਤੇ ਹੋਰ ਡੀਲਰ ਵੀ ਮੌਜੂਦ ਰਹੇ।