ਬੌਲੀਵੁਡ ‘ਚ ਜੋੜੀਆਂ ਕਦੋਂ ਬਣਦੀਆਂ ਹਨ ਅਤੇ ਕਦੋਂ ਟੁੱਟਦੀਆਂ ਇਸ ਬਾਰੇ ਕੁੱਝ ਵੀ ਪਤਾ ਨਹੀਂ ਲੱਗਦਾ। ਹੁਣ ਬੌਲੀਵੁਡ ਐਕਟਰ ਅਰਜੁਨ ਰਾਮਪਾਲ ਨੂੰ ਹੀ ਲੈ ਲਓ, ਉਸ ਦਾ ਪਤਨੀ ਨਾਲ 21 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ। ਆਪਸੀ ਸਹਿਮਤੀ ਤੋਂ ਬਾਅਦ ਫ਼ੈਮਿਲੀ ਕੋਰਟ ਨੇ ਦੋਹਾਂ ਦਾ ਤਲਾਕ ਕਰਵਾ ਦਿੱਤਾ ਹੈ। ਮੁੰਬਈ ਮਿਰਰ ਦੀ ਇੱਕ ਖ਼ਬਰ ਮੁਤਾਬਿਕ, ਪ੍ਰਿੰਸੀਪਲ ਜੱਜ ਸ਼ੈਲਜਾ ਸਾਵੰਤ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਇਸ ਜੋੜੇ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਦੋਹਾਂ ਨੇ ਅਪ੍ਰੈਲ 2018 ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ ਅਤੇ ਛੇ ਮਹੀਨੇ ਬਾਅਦ ਦੋਹਾਂ ਨੂੰ ਤਲਾਕ ਮਿਲ ਗਿਆ।
ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਦੀਆਂ ਦੋਹੇਂ ਧੀਆਂ ਮਾਂ ਮੇਹਰ ਨਾਲ ਰਹਿਣਗੀਆਂ। ਦੋਹਾਂ ਦੇ ਰਿਸ਼ਤੇ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਅਣਬਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਪਿਛਲੇ ਸਾਲ ਹੀ ਦੋਹਾਂ ਨੇ ਵੱਖ ਹੋਣ ਲਈ ਐਲਾਨ ਕਰ ਦਿੱਤਾ ਸੀ ਅਤੇ ਅਰਜੁਨ ਕਿਰਾਏ ਦੇ ਘਰ ‘ਚ ਸ਼ਿਫ਼ਟ ਹੋ ਗਿਆ ਸੀ। ਆਪਣੀ ਗਰਲ ਫ਼੍ਰੈਂਡ ਨੂੰ ਲੈ ਕੇ ਅਰਜੁਨ ਰਾਮਪਾਲ ਕਾਫ਼ੀ ਚਰਚਾ ‘ਚ ਰਿਹਾ ਹੈ। ਹਾਲ ਹੀ ‘ਚ ਉਸ ਦੀ ਪ੍ਰੇਮਿਕਾ ਨੇ ਉਸ ਦੇ ਬੱਚੇ ਨੂੰ ਜਨਮ ਦਿੱਤਾ ਹੈ। ਦੋਹੇਂ ਲਿਵਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਹਨ।











