ਦੋਸਤਾਨਾ 2 ਦੀ ਸ਼ੂਟਿੰਗ ਲਈ ਪਟਿਆਲਾ ਪਹੁੰਚੀ ਜਾਹਨਵੀ

ਬੌਲੀਵੁਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਨਵੀਂ ਫ਼ਿਲਮ ਦੋਸਤਾਨਾ 2 ਦੀ ਸ਼ੂਟਿੰਗ ਲਈ ਪਟਿਆਲਾ ਪਹੁੰਚੀ ਸੀ। ਉਸ ਤੋਂ ਬਾਅਦ ਉਹ ਨਾਭਾ ‘ਚ ਸ਼ੂਟਿੰਗ ਕਰਨ ਲਈ ਨਿਕਲ ਗਈ। ਸਵੇਰੇ ਸ਼ੂਟਿੰਗ ਤੋਂ ਵਾਪਿਸ ਆ ਕੇ ਉਹ ਬਾਰਾਂਦਰੀ ਸਥਿਤ ਇੱਕ ਹੋਟਲ ‘ਚ ਰੁਕੀ। ਦੁਪਿਹਰ ਨੂੰ ਉਹ ਬਾਗੜੀਆ ਪਿੰਡ ਦੀ ਹਵੇਲੀ ‘ਚ ਗਈ ਜਿਥੇ ਦੇਰ ਸ਼ਾਮ ਤਕ ਫ਼ਿਲਮ ਦੀ ਸ਼ੂਟਿੰਗ ਜਾਰੀ ਸੀ। ਫ਼ਿਲਮ ਦੀ ਸ਼ੂਟਿੰਗ ਦੀ ਖ਼ਬਰ ਸੁਣਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਾਲ 2008 ‘ਚ ਬੌਕਸ ਔਫ਼ਿਸ ‘ਤੇ ਸੁਪਰਹਿੱਟ ਰਹੀ ਫ਼ਿਲਮ ਦੋਸਤਾਨਾ ਦਾ ਸੀਕੁਅਲ ਦੋਸਤਾਨਾ 2 ‘ਚ ਜਾਹਨਵੀ ਕਪੂਰ, ਆਰਿਅਨ, ਲਕਸ਼ ਤੋਂ ਇਲਾਵਾ ਰਾਜ ਬੱਬਰ ਵੀ ਨਜ਼ਰ ਆਵੇਗਾ। ਫ਼ਿਲਮ ਦਾ ਨਿਰਦੇਸ਼ਕ ਕੋਲੀਨ ਕਈ ਦਿਨਾਂ ਤੋਂ ਪਟਿਆਲਾ ‘ਚ ਹੀ ਰਹਿ ਰਿਹਾ ਹੈ।
ਦੱਸ ਦਈਏ ਕਿ ਕੋਲੀਨ ਨੇ ਇਸ ਤੋਂ ਪਹਿਲਾਂ ਸੰਜੂ ਤੇ ਪੀਕੇ ‘ਚ ਰਾਜਕੁਮਾਰ ਹਿਰਾਨੀ ਨੂੰ, ਭਾਗ ਮਿਲਖਾ ਭਾਗ ‘ਚ ਰਾਕੇਸ਼ ਓਮਪ੍ਰਕਾਸ਼ ਮੇਹਰਾ ਨੂੰ ਅਤੇ ਤਲਾਸ਼ ‘ਚ ਰੀਮਾ ਕਾਗਤੀ ਨੂੰ ਅਸਿਸਟ ਕੀਤਾ ਹੈ। ਫ਼ਿਲਮ ਦਾ ਪਹਿਲਾਂ ਸ਼ੈਡਿਊਲ ਪਟਿਆਲਾ, ਚੰਡੀਗੜ੍ਹ ਅਤੇ ਉੱਤਰ ਭਾਰਤ ਦੀ ਦੂਜੀ ਲੋਕੇਸ਼ਨ ‘ਚ 22 ਦਿਨਾਂ ਤਕ ਹੋਵੇਗਾ।