ਵਿੱਕੀ ਕੌਸ਼ਲ ਦੇ ਗੁੱਟ ‘ਤੇ ਬੰਨ੍ਹੀ ਘੜੀ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਅਦਾਕਾਰ ਵਿੱਕੀ ਕੌਸ਼ਲ ਦੀ ਐਕਟਿੰਗ ਦੇ ਨਾਲ ਨਾਲ ਹੁਣ ਉਸ ਦੀ ਨਵੀਂ ਘੜੀ ਨੇ ਵੀ ਫ਼ੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਾਲ ਹੀ ‘ਚ ਸ਼ੇਅਰ ਕੀਤੀ ਗਈ ਇੱਕ ਤਸਵੀਰ ‘ਚ ਵਿੱਕੀ ਔਕਟੋ ਫ਼ਿਨਿਸਿਮੋ ਸਕੈਲਟਨ ਘੜੀ ਪਹਿਨੇ ਹੋਏ ਦਿਖਾਈ ਦਿੱਤਾ ਹੈ। ਇਸ ਘੜੀ ਦੀ ਖ਼ਾਸ ਗੱਲ ਇਸ ਦੀ ਕੀਮਤ ਹੈ ਜੋ ਲੱਖਾਂ ‘ਚ ਹੈ। ਦੱਸ ਦਈਏ ਇਸ ਘੜੀ ਦੀ ਕੀਮਤ 22 ਲੱਖ 80 ਹਜ਼ਾਰ ਰੁਪਏ ਹੈ ਜਿਸ ਪੈਸੇ ਨਾਲ ਬਹੁਤ ਕੁੱਝ ਖ਼ਰੀਦਿਆ ਜਾ ਸਕਦਾ ਹੈ।
ਸਰਦਾਰ ਊਧਮ ਸਿੰਘ ਫ਼ਿਲਮ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਵਿੱਕੀ ਕੌਸ਼ਲ ਨੇ ਹਾਲ ‘ਚ ਆਪਣੇ ਇਨਸਟਾਗ੍ਰੈਮ ‘ਤੇ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਜਿਹੜੀ ਗੁੱਟ ਘੜੀ ਉਸ ਨੇ ਪਾ ਰੱਖੀ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਤਸਵੀਰ ਦੇ ਵਾਇਰਲ ਹੁੰਦਿਆਂ ਹੀ ਫ਼ੈਨਜ਼ ਵਲੋਂ ਵੀ ਮਜ਼ੇਦਾਰ ਕੌਮੈਂਟਸ ਕੀਤੇ ਜਾ ਰਹੇ ਹਨ।
ਦੱਸ ਦਈਏ ਇਹ ਤਸਵੀਰ ਉਸ ਨੇ ਇੱਕ ਮੈਗਜ਼ੀਨ ਦੇ ਕਵਰ ਲਈ ਖਿਚਵਾਈ ਹੈ। ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਉੜੀ ਦਾ ਸਰਜੀਕਲ ਸਟਰਾਈਕ ਨੇ ਬੌਕਸ ਆਫ਼ਿਸ ‘ਤੇ ਕਾਫ਼ੀ ਧਮਾਲ ਮਚਾਈ ਸੀ। ਫ਼ਿਲਹਾਲ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫ਼ਿਲਮ ਸਰਦਾਰ ਊਧਮ ਸਿੰਘ, ਭੂਤ ਅਤੇ ਮਾਨੇਕਸ਼ਾ ਦੀ ਬਾਇਓਪਿਕ ‘ਚ ਨਜ਼ਰ ਆਵੇਗਾ।