ਸਰਦੀ-ਜੁਕਾਮ ਕਦੋਂ ਬਣ ਜਾਂਦੈ ਸਾਈਨਸ

ਨਵੀਂ ਦਿੱਲੀ – ਕੀ ਤੁਸੀਂ ਅਕਸਰ ਐਲਰਜੀਜ਼ ਤੋਂ ਪੀੜਤ ਰਹਿੰਦੇ ਹੋ ਅਤੇ ਸਰਦੀ-ਜ਼ੁਕਾਮ ਹੋ ਜਾਂਦਾ ਹੈ ਜੋ ਕਦੇ ਠੀਕ ਹੀ ਨਹੀਂ ਹੁੰਦਾ? ਬਚ ਕੇ ਰਹੋ, ਤੁਹਾਨੂੰ ਸਾਈਨਸ ਹੋ ਸਕਦਾ ਹੈ। ਤੇਜ਼ ਸਾਈਨਸ ਦੇ ਜ਼ਿਆਦਾਤਰ ਮਾਮਲੇ ਆਮ ਸਰਦੀ-ਜ਼ੁਕਾਮ ਅਤੇ ਐਲਰਜੀ ਤੋਂ ਹੀ ਸ਼ੁਰੂ ਹੁੰਦੇ ਹਨ। ਬਾਰ-ਬਾਰ ਜ਼ੁਕਾਮ ਹੋਣ ਨਾਲ ਸਾਈਨਸ ਦੀ ਅੰਦਰੂਨੀ ਸਤਹਿ, ਗੱਲਾਂ ਅਤੇ ਭਰਵੱਟਿਆਂ ਦੀਆਂ ਹੱਡੀਆਂ ਦੇ ਪਿੱਛੇ ਹਵਾ ਵਾਲੀਆਂ ਕੋਸ਼ਿਕਾਵਾਂ ‘ਚ ਸੋਜ਼ਿਸ਼ ਆ ਜਾਂਦੀ ਹੈ।
ਸਾਈਨਸ ਦੇ ਲੱਛਣ
ਡਾ. ਐੱਸ. ਪੀ. ਐੱਸ. ਬਕਸ਼ੀ ਮੁਤਾਬਿਕ ਬਾਰ-ਬਾਰ ਹੋਣ ਵਾਲੀ ਸਰਦੀ, ਖ਼ਾਂਸੀ, ਜ਼ੁਕਾਮ, ਗਲਾ ਖ਼ਰਾਬ ਹੋਣਾ ਅਤੇ ਛਿੱਕਾਂ ਦਾ ਜੇਕਰ ਸਹੀ ਸਮੇਂ ‘ਤੇ ਇਲਾਜ ਨਾ ਹੋਵੇ ਤਾਂ ਇਹ ਅੱਗੇ ਚੱਲ ਕੇ ਐਂਡੇਨੌਇਡਾਈਟਿਸ, ਸਾਈਨਸ ਅਤੇ ਟੌਂਸਲਜ਼ ਦੀ ਸਮੱਸਿਆ ‘ਚ ਵੀ ਬਦਲ ਸਕਦਾ ਹੈ। ਜ਼ਿਆਦਾਤਰ ਦੇਖਿਆ ਗਿਆ ਹੈ ਕਿ ਗਰਮ ਅਤੇ ਤੇਜ਼ ਦਵਾਈਆਂ ਦਾ ਸੇਵਣ ਕਰਨ ਨਾਲ ਬੀਮਾਰੀਆਂ ਠੀਕ ਹੋਣ ਦੀ ਥਾਂ ਦੱਬ ਜਾਂਦੀਆਂ ਹਨ ਅਤੇ ਅੱਗੇ ਚੱਲ ਕੇ ਮੁਸ਼ਕਿਲ ਰੋਗ ਜਿਵੇਂ ਬ੍ਰੌਂਕੇਟਾਇਟਿਸ ਅਤੇ ਦਮੇ ‘ਚ ਤਬਦੀਲ ਹੋ ਜਾਂਦੀਆਂ ਹਨ।
ਬੰਦ ਨੱਕ ਅਤੇ ਨੱਕ ‘ਚ ਜਕੜਨ
ਜੇਕਰ ਤੁਸੀਂ ਐਲਰਜਿਕ ਰਾਈਨਾਈਟਿਸ (ਵਾਰ-ਵਾਰ ਛਿੱਕਾਂ ਆਉਣਾ) ਤੋਂ ਪੀੜਤ ਹੋ ਤਾਂ ਵੀ ਤੁਹਾਨੂੰ ਤੇਜ਼ ਸਾਈਨਸ ਹੋ ਸਕਦਾ ਹੈ। ਨਮੀ, ਠੰਡੀ ਹਵਾ, ਸ਼ਰਾਬ ਅਤੇ ਇਤਰ ਕਾਰਣ ਸਾਈਨਸ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਦਮਾ ਜਾਂ ਨੇਜ਼ਲ ਪੌਲਿਪਸ (ਨੱਕ ‘ਚ ਛੋਟੀਆਂ ਛੋਟੀਆਂ ਗ੍ਰੋਥੀਆਂ ਹੋਣਾ) ਹੈ ਤਾਂ ਵੀ ਇਹ ਸਾਈਨਸ ‘ਚ ਬਦਲ ਸਕਦਾ ਹੈ। ਆਮ ਜ਼ੁਕਾਮ ਦੌਰਾਨ ਹੋਣ ਵਾਲੀ ਬੰਦ ਨੱਕ ਅਤੇ ਸਾਈਨਸ ‘ਚ ਹੋਣ ਵਾਲੀ ਨੱਕ ਦੀ ਜਕੜਨ ਦੋਨੋਂ ਬੀਮਾਰੀਆਂ ਸਾਨੂੰ ਭੁਲੇਖੇ ‘ਚ ਪਾ ਦਿੰਦੀਆਂ ਹਨ।
ਲੰਬੇ ਸਮੇਂ ਤਕ ਚਲਦੈ ਸਾਈਨਸ
ਆਮ ਤੌਰ ‘ਤੇ ਸਰਦੀ-ਜ਼ੁਕਾਮ 7 ਤੋਂ 14 ਦਿਨ ਤਕ ਚਲਦਾ ਹੈ ਅਤੇ ਬਿਨਾਂ ਇਲਾਜ ਦੇ ਠੀਕ ਹੋ ਜਾਂਦਾ ਹੈ, ਪਰ ਤੇਜ਼ ਸਾਈਨਸ ਜ਼ਿਆਦਾਤਰ ਲੰਬੇ ਸਮੇਂ ਤਕ ਚਲਦਾ ਹੈ ਅਤੇ ਇਸ ਦੇ ਲੱਛਣ ਜ਼ੁਕਾਮ ਤੋਂ ਕੁੱਝ ਜ਼ਿਆਦਾ ਹੁੰਦੇ ਹਨ। ਮਰੀਜ਼ ਜ਼ਿਆਦਾਤਰ ਚਿਹਰੇ ਦੇ ਵੱਖ-ਵੱਖ ਹਿੱਸਿਆਂ ਵਰਗੇ ਮੱਥੇ-ਗੱਲ੍ਹਾਂ, ਅੱਖਾਂ ਵਿਚਾਲੇ ਦਬਾਅ ਮਹਿਸੂਸ ਕਰਦਾ ਹੈ। ਹੋਰ ਲੱਛਣ ਹਨ-ਨੱਕ ਬੰਦ ਹੋਣਾ, ਨੱਕ ਵਗਣਾ ਅਤੇ ਉੱਪਰੀ ਜਬਾੜੇ ‘ਚ ਦਰਦ, ਖ਼ਾਂਸੀ ਜੋ ਰਾਤ ਨੂੰ ਗੰਭੀਰ ਰੂਪ ਲੈ ਸਕਦੀ ਹੈ। ਇਸ ਲਈ ਅਗਲੀ ਵਾਰ ਜਦੋਂ ਤੁਹਾਨੂੰ ਜ਼ੁਕਾਮ ਹੋਵੇ ਤਾਂ ਇਸ ਨੂੰ ਅਣਦੇਖਿਆ ਨਾ ਕਰੋ।
ਕੰਬੋਜ