ਅੱਖਾਂ ਦੇ ਕਾਲੇ ਘੇਰਿਆਂ ਨੂੰ ਸ਼ਹਿਦ ਨਾਲ ਕਰੋ ਦੂਰ

ਖ਼ੂਬਸੂਰਤ ਅੱਖਾਂ ਪਾਉਣ ਦੀ ਇੱਛਾ ਸਭ ਨੂੰ ਹੁੰਦੀ ਹੈ, ਪਰ ਅੱਖਾਂ ਦੇ ਹੇਠਾਂ ਪੈਣ ਵਾਲੇ ਕਾਲੇ ਘੇਰੇ ਇਸ ਖ਼ੂਬਸੂਰਤੀ ਨੂੰ ਦਾਗ਼ ਲਗਾਉਣ ਦਾ ਕੰਮ ਕਰਦੇ ਹਨ। ਕਾਲੇ ਧੱਬੇ ਹੋਣਾ ਕਿਸੇ ਤਰ੍ਹਾਂ ਦਾ ਬੀਮਾਰੀ ਨਹੀਂ ਹੁੰਦੀ ਸਗੋਂ ਇਹ ਬਹੁਤ ਹੀ ਆਮ ਜਿਹੀ ਸਮੱਸਿਆ ਹੈ ਜੋ ਬਹੁਤ ਸਾਰਿਆਂ ਔਰਤਾਂ ਨੂੰ ਹੁੰਦੀ ਹੈ। ਸਾਰਾ ਦਿਨ ਕੰਪਿਊਟਰ ਅੱਗੇ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ ਜਿਸ ਕਾਰਨ ਇਹ ਪਰੇਸ਼ਾਨੀ ਆਮ ਸੁਣਨ ਨੂੰ ਮਿਲਦੀ ਹੈ। ਅੱਖਾਂ ਦੇ ਕਾਲੇ ਘੇਰੇ ਦੂਰ ਕਰਨ ਦੇ ਉਝ ਤਾਂ ਬਹੁਤ ਸਾਰੇ ਤਰੀਕੇ ਹਨ, ਪਰ ਤਸੀਂ ਚਾਹੋ ਤਾਂ ਇਸ ਨੂੰ ਸ਼ਹਿਦ ਦੀ ਮਦਦ ਨਾਲ ਵੀ ਦੂਰ ਕਰ ਸਕਦੇ ਹੋ। ਅੱਖਾਂ ਦੀ ਖੂਬਸੂਰਤੀ ਨੂੰ ਵਾਪਿਸ ਲਿਆਉਣ ‘ਚ ਸ਼ਹਿਦ ਕਾਫ਼ੀ ਮਦਦਗਾਰ ਸਿੱਧ ਹੁੰਦਾ ਹੈ।
ਸ਼ਹਿਦ – ਤੁਸੀਂ ਚਾਹੋ ਤਾਂ ਕਾਲੇ ਘੇਰੇ ਨੂੰ ਦੂਰ ਕਰਨ ਲਈ ਸਿਰਫ਼ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਸ਼ਹਿਦ ‘ਚ ਮੌਇਸਚਰਾਇਜ਼ਿੰਗ ਗੁਣ ਹੋਣ ਕਾਰਨ ਇਹ ਇੱਕ ਸਿਕਨ ਟੋਨਰ ਅਤੇ ਕਲੈਂਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਇਸ ਨੂੰ ਕਾਲੇ ਘੇਰਿਆਂ ‘ਤੇ ਲਗਾਇਆ ਜਾਵੇ ਤਾਂ ਕਾਫ਼ੀ ਲਾਭ ਮਿਲਦਾ ਹੈ। ਇਸ ਨੂੰ ਅੱਧੇ ਘੰਟੇ ਲਈ ਅੱਖਾਂ ਦੇ ਹੇਠਾਂ ਲਗਾਓ ਅਤੇ ਫ਼ਿਰ ਚਿਹਰਾ ਧੋ ਲਓ।
ਸ਼ਹਿਦ ਅਤੇ ਖੀਰੇ ਦਾ ਰਸ – ਖੀਰੇ ਦੇ ਜੂਸ ਅਤੇ ਸ਼ਹਿਦ ਨੂੰ ਇਕਠੇ ਮਿਲਾਕੇ ਲਗਾਉਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਮਿਸ਼ਰਣ ਨੂੰ ਅੱਖਾਂ ਦੇ ਥੱਲੇ ਲਗਾਓ ਅਤੇ ਕੁੱਝ ਦੇਰ ਇੰਝ ਹੀ ਰਹਿਣ ਦਿਓ ਜਦੋਂ ਇਹ ਸੁੱਕ ਜਾਵੇ ਤਾਂ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਇਹ ਪ੍ਰਕਿਰਿਆ ਹਫ਼ਤੇ ‘ਚ ਤਿੰਨ ਵਾਰ ਕਰਨ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
ਸ਼ਹਿਦ ਅਤੇ ਬਦਾਮ ਦਾ ਤੇਲ – ਬਦਾਮ ਦੇ ਤੇਲ ਨਾਲ ਚਮੜੀ ਨਿਖਰਦੀ ਹੈ। ਇਸ ਦੀਆਂ ਚਾਰ ਬੂੰਦਾਂ ਅੱਧੇ ਚਮਚ ਸ਼ਹਿਦ ਨਾਲ ਮਿਲਾਓ ਅਤੇ ਅੱਖਾਂ ਹੇਠਾਂ ਲਗਾਓ। ਫ਼ਿਰ ਬਾਅਦ ‘ਚ ਗਰਮ ਪਾਣੀ ਨਾਲ ਚਿਹਰਾ ਧੋ ਲਓ।
ਸ਼ਹਿਦ ਅਤੇ ਨਿੰਬੂ – ਨਿੰਬੂ ਚਮੜੀ ਨੂੰ ਬਲੀਚ ਕਰਦਾ ਹੈ। ਇਸ ਲਈ ਨਿੰਬੂ ਦੇ ਰਸ ਦੀਆਂ ਬੂੰਦਾਂ ਸ਼ਹਿਦ ‘ਚ ਮਿਕਸ ਕਰੋ ਅਤੇ ਇਸ ਨੂੰ ਅੱਖਾਂ ਦੇ ਹੇਠਾਂ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।
ਸ਼ਹਿਦ ਅਤੇ ਕੇਲੇ – ਜੇ ਤੁਹਾਡੀਆਂ ਅੱਖਾਂ ਥੱਲੇ ਕਾਲੇ ਘੇਰੇ ਹਨ ਤਾਂ ਕੇਲੇ ਨੂੰ ਮੈਸ਼ ਕਰ ਕੇ ਉਸ ‘ਚ ਸ਼ਹਿਦ ਮਿਲਾਕੇ ਵੀ ਲਗਾ ਸਕਦੇ ਹੋ। ਇਹ ਮਿਸ਼ਰਣ ਅੱਖਾਂ ਨੂੰ ਠੰਡਕ ਦੇਣ ਦਾ ਕੰਮ ਕਰਦਾ ਹੈ ਅਤੇ ਨਾਲ ਹੀ ਕਾਲੇ ਘੇਰੇ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
ਸੂਰਜਵੰਸ਼ੀ