ਸਿਰਸੂ ‘ਚ ਫੌਜ ਦਾ ਵਾਹਨ ਹਾਦਸਾਗ੍ਰਸਤ, 1 ਜਵਾਨ ਦੀ ਮੌਤ

ਸ਼ਿਮਲਾ—ਕਬਾਇਲੀ ਜ਼ਿਲਾ ਲਾਹੌਲ-ਸਪਿਤੀ ਦੇ ਸਿਰਸੂ ਪੁਲ ਕੋਲ ਭਾਰਤੀ ਫੌਜ ਦਾ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ 1 ਜਵਾਨ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਹੈ, ਜਿਸ ਨੂੰ ਤਰੁੰਤ ਮਨਾਲੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਫੌਜ ਦਾ ਇੱਕ ਵਾਹਨ ਜਦੋਂ ਲੇਹ ਤੋਂ ਸਮਾਨ ਪਹੁੰਚਾ ਕੇ ਵਾਪਸ ਆ ਰਿਹਾ ਸੀ ਤਾਂ ਲਾਹੌਲ ਸਪਿਤੀ ਜ਼ਿਲੇ ਦੇ ਸਿਰਸੂ ਕੋਲ ਅਣਕੰਟਰੋਲ ਹੋ ਕੇ ਡੂੰਘੀ ਖੱਡ ‘ਚ ਡਿੱਗ ਪਿਆ। ਹਾਦਸੇ ‘ਚ ਐੱਸ. ਕੇ. ਸਿੰਘਾ (25 ਸਾਲਾ) ਦੀ ਮੌਤ ਹੋ ਗਈ ਅਤੇ ਪ੍ਰਦੀਪ ਖਾਸਾ (25 ਸਾਲਾ) ਜ਼ਖਮੀ ਹੋ ਗਿਆ।