ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਸਗੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫ਼ਾਇਦੇ ਵੀ ਹੁੰਦੇ ਹਨ। ਐਮੀਨੋ ਐਸਿਡ, ਐਂਟੀ ਔਕਸੀਡੈਂਟਸ, ਐਂਜ਼ਾਇਮਜ਼, ਮਿਨਰਲਜ਼, ਪੋਟੈਸ਼ੀਅਮ, ਸੋਡੀਅਮ, ਵਾਇਟਾਮਿਨ A, B1, B2, B6 ਅਤੇ C ਦੇ ਗੁਣਾਂ ਨਾਲ ਭਰਪੂਰ ਹੋਣ ਦੇ ਕਾਰਨ ਧਨੀਆ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਵੀ ਦੂਰ ਕਰਨ ‘ਚ ਮਦਦ ਕਰਦਾ ਹੈ। ਜੇਕਰ ਧਨੀਏ ਦਾ ਜੂਸ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਧਨੀਏ ਦਾ ਜੂਸ ਗੁਰਦੇ, ਦਿਲ ਅਤੇ ਚਮੜੀ ਨਾਲ ਸਬੰਧਤ ਕਈ ਸਮਸਿਆਵਾਂ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਧਨੀਏ ਦਾ ਜੂਸ ਬਣਾਉਣ ਅਤੇ ਉਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਕਿਡਨੀ ਦੀ ਸਮੱਸਿਆ ਤੋਂ ਦੇਵੇਂ ਰਾਹਤ – ਧਨੀਏ ਦਾ ਜੂਸ ਕਿਡਨੀ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਸ਼ਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ ਅਤੇ ਕਿਡਨੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਮੋਟਾਪਾ ਕਰੇ ਘੱਟ – ਧਨੀਏ ਦਾ ਜੂਸ ਮੋਟਾਪਾ ਘੱਟ ਕਰਨ ‘ਚ ਵੀ ਲਾਹੇਵੰਦ ਹੁੰਦਾ ਹੈ। ਇਸ ‘ਚ ਕੈਲੋਰੀਜ਼ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ ਜਿਸ ਨਾਲ ਸ਼ਰੀਰ ‘ਚ ਜਮ੍ਹਾ ਵਾਧੂ ਚਰਬੀ ਖ਼ਤਮ ਹੁੰਦੀ ਹੈ ਅਤੇ ਮੋਟਾਪਾ ਦੂਰ ਹੂੰਦਾ ਹੈ।
ਦਿਲ ਸਬੰਧੀ ਰੋਗ – ਇਸ ਡਰਿੰਕ ‘ਚ ਪੋਟੈਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਦਿਲ ਸਬੰਧੀ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ‘ਚ ਸਹਾਈ ਹੈ।
ਅੱਖਾਂ ਲਈ ਫ਼ਾਇਦੇਮੰਦ – ਇਸ ਦੇ ਇਲਾਵਾ ਧਨੀਏ ‘ਚ ਵਾਇਟਾਮਿਨ-A ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਹੁੰਦਾ ਹੈ।
ਕੋਲੈਸਟਰੋਲ ਨੂੰ ਕੰਟਰੋਲ ਕਰੇ – ਧਨੀਏ ਦਾ ਜੂਸ ਪੀਣ ਨਾਲ ਕੋਲੈਸਟਰੋਲ ਕੰਟਰੋਲ ‘ਚ ਰਹਿੰਦਾ ਹੈ, ਇਸ ਲਈ ਰੋਜ਼ਾਨਾ ਧਨੀਏ ਦਾ ਜੂਸ ਪੀਣਾ ਚਾਹੀਦਾ ਹੈ।
ਸ਼ੂਗਰ – ਇਸ ਡਰਿੰਕ ਦੀ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਰੋਜ਼ਾਨਾ ਧਨੀਏ ਦਾ ਜੂਸ ਪੀਣਾ ਚਾਹੀਦਾ ਹੈ।
ਇੰਝ ਬਣਾਓ ਧਨੀਏ ਦਾ ਜੂਸ – ਇੱਕ ਗਲਾਸ ਪਾਣੀ ਓਬਾਲ ਲਓ। ਫ਼ਿਰ ਉਸ ‘ਚ ਧਨੀਆ ਕੱਟ ਕੇ ਮਿਲਾਓ। ਧਨੀਏ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫ਼ਿਰ ਛਾਣ ਲਓ। ਫ਼ਿਰ ਇਸ ‘ਚ ਨਿਬੂੰ ਦਾ ਰਸ ਅਤੇ ਨਮਕ ਮਿਲਾਓ। ਇਸ ਡਰਿੰਕ ਨੂੰ ਰੋਜ਼ ਪੀਓ।
ਸੂਰਜਵੰਸ਼ੀ










