ਗਰਭ ਅਵਸਥਾ ਦੌਰਾਨ ਕਿੰਨਾ ਭਾਰ ਵਧਣਾ ਹੈ ਨੋਰਮਲ

Beautiful female laying in bedroom

ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਸੰਤੁਲਿਤ ਖ਼ੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਸ ਦੀ ਅਤੇ ਹੋਣ ਵਾਲੇ ਬੱਚੇ ਦੀ ਸਿਹਤ ਚੰਗੀ ਬਣੀ ਰਹੇ ਪਰ ਜ਼ਿਆਦਾਤਰ ਲੋਕ ਗਰਭਵਤੀ ਔਰਤ ਨੂੰ ਇਹੋ ਕਹਿੰਦੇ ਸੁਣੇ ਜਾਂਦੇ ਹਨ ਕਿ ਉਸ ਨੂੰ ਦੋ ਲੋਕਾਂ ਦਾ ਖਾਣਾ ਖਾਣਾ ਚਾਹੀਦਾ ਹੈ ਤਾਂ ਜੋ ਹੋਣ ਵਾਲੇ ਬੱਚੇ ਨੂੰ ਜ਼ਰੂਰੀ ਪੋਸ਼ਕ ਤੱਤ ਅਤੇ ਕੈਲੋਰੀਜ਼ ਮਿਲ ਸਕਣ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਦੋ ਲੋਕਾਂ ਦੇ ਖਾਣ ਵਾਲੀ ਗੱਲ ‘ਚ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਹੈ।
ਮੌਜੂਦ ਖ਼ੁਰਾਕ ‘ਚ 300 ਕੈਲੋਰੀਜ਼ ਸ਼ਾਮਲ ਕਰਨ ਦੀ ਲੋੜ – ਹਕੀਕਤ ਇਹ ਹੈ ਕਿ ਗਰਭ ਅਵਸਥਾ ਦੌਰਾਨ ਇੱਕ ਔਰਤ ਨੂੰ ਹਰੇਕ ਦਿਨ ਆਪਣੀ ਮੌਜੂਦਾ ਡਾਈਟ ‘ਚ ਸਿਰਫ਼ 300 ਕੈਲੋਰੀਜ਼ ਸ਼ਾਮਿਲ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਉਸ ਦਾ ਸਹੀ ਭਾਰ ਬਣਿਆ ਰਹੇ। ਉਂਝ ਗਰਭਵਤੀ ਮਹਿਲਾ ਨੂੰ ਆਪਣੀ ਗਾਇਨਾਕੌਲੋਜਿਸਟ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਵੇਟ ਗੇਨ (ਭਾਰ ਵਧਣਾ) ਕਰਨਾ ਜ਼ਰੂਰੀ ਹੈ ਜਾਂ ਨਹੀਂ, ਪਰ ਕੁੱਝ ਸਟੈਟਿਕਸ ਹਨ ਜਿਨ੍ਹਾਂ ਦੇ ਜ਼ਰੀਏ ਤੁਸੀਂ ਖ਼ੁਦ ਵੀ ਇਸ ਗੱਲ ਨੂੰ ਸਮਝ ਸਕਦੇ ਹੋ।
ਪਹਿਲੀ ਤਿਮਾਹੀ ‘ਚ ਵਧਾਉਣਾ ਚਾਹੀਦਾ ਹੈ ਇੱਕ ਤੋਂ ਦੋ ਕਿੱਲੋ ਭਾਰ – ਆਮ ਤੌਰ ‘ਤੇ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਮਤਲਬ ਇੱਕ ਤੋਂ ਤਿੰਨ ਮਹੀਨਿਆਂ ਦੌਰਾਨ ਗਰਭਵਤੀ ਔਰਤ ਨੂੰ ਇੱਕ ਤੋਂ ਦੋ ਕਿੱਲੋ ਭਾਰ ਵਧਾਉਣਾ ਚਾਹੀਦਾ ਹੈ ਅਤੇ ਇਸੇ ਹਿਸਾਬ ਨਾਲ ਗਰਭ ਅਵਸਥਾ ਦੇ ਬਾਕੀ ਬਚੇ ਸਮੇਂ ਹਰ ਦੋ ਹਫ਼ਤਿਆਂ ‘ਚ ਤਕਰੀਬਨ ਇੱਕ ਕਿੱਲੋ ਭਾਰ ਵਧਾਉਣਾ ਚਾਹੀਦਾ ਹੈ। ਕੁੱਝ ਔਰਤਾਂ ਲਈ ਤਾਂ ਹਰ ਹਫ਼ਤੇ ਅੱਧਾ ਕਿੱਲੋ ਤੋਂ ਘੱਟ ਭਾਰ ਵਧਾਉਣਾ ਵੀ ਕਾਫ਼ੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਜੌੜੇ ਬੱਚਿਆਂ ਦੀ ਮਾਂ ਬਣਨ ਵਾਲੇ ਹੋ ਤਾਂ 15 ਤੋਂ 18 ਕਿੱਲੋ ਭਾਰ ਵਧਾਉਣਾ ਤੁਹਾਡੇ ਲਈ ਸਹੀ ਰਹੇਗਾ ਜਿਸ ਦਾ ਮਤਲਬ ਹੈ ਪਹਿਲੇ ਟਰਾਈਮੈਸਟਰ ਦੇ ਰੈਗੁਲਰ ਭਾਰ ਵਧਾਉਣ ਤੋਂ ਬਾਅਦ ਹਰ ਹਫ਼ਤੇ ਤਕਰੀਬਨ ਇੱਕ ਕਿੱਲੋ ਭਾਰ ਵਧਾਉਣਾ।
ਲਗਾਤਾਰ ਚੈੱਕ ਕਰਦੇ ਰਹੋ ਆਪਣਾ ਗਰਭ ਅਵਸਥਾ ਦੌਰਾਨ ਭਾਰ – ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਨੂੰ ਲਗਾਤਾਰ ਆਪਣਾ ਭਾਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਬਹੁਤ ਜ਼ਿਆਦਾ ਭਾਰ ਬੱਚੇ ਦੇ ਭਾਰ ‘ਤੇ ਮਾੜਾ ਅਸਰ ਪਾ ਸਕਦਾ ਹੈ। ਜੇਕਰ ਗਰਭ ਧਾਰਨ ਕਰਨ ਵੇਲੇ ਤੁਸੀਂ ਓਵਰਵੇਟ ਸੀ ਤਾਂ ਹੋ ਸਕਦਾ ਹੈ ਕਿ ਤੁਹਾਡੀ ਡਾਕਟਰ ਤੁਹਾਨੂੰ ਸਖ਼ਤ ਡਾਈਟ ‘ਤੇ ਰੱਖੇ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਲੋੜ ਨਾਲੋਂ ਜ਼ਿਆਦਾ ਜਾਂ ਅਨਹੈਲਦੀ ਵੇਟ ਗੇਨ ਨਾ ਕਰ ਲਵੋ।
ਕੰਬੋਜ