ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਵਰਲਡ ਕੱਪ ਚ ਚਾਰ ਸੈਂਕੜੇ ਲਗਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼

ਬਰਮਿੰਘਮ – ਭਾਰਤੀ ਹਿਟਮੈਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖ਼ਿਲਾਫ਼ ਬਰਮਿੰਘਮ ਦੇ ਮੈਦਾਨ ‘ਤੇ ਸੈਂਕੜਾ ਲਾ ਕੇ ਵਰਲਡ ਕੱਪ ‘ਚ ਚਾਰ ਸੈਂਕੜੇ ਲਾਉਣ ਵਾਲੇ ਸ਼੍ਰੀਲੰਕਾਈ ਕੁਮਾਰ ਸੰਗਾਕਾਰਾ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੋਹਿਤ ਨੇ ਆਪਣੇ ਸੈਂਕੜੇ ਲਈ 90 ਗੇਂਦਾਂ ‘ਚ ਛੇ ਚੌਕਿਆਂ ਅਤੇ ਪੰਜ ਛੱਕਿਆਂ ਨਾਲ 100 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਵਰਲਡ ਕੱਪ ਦੇ ਲੀਡਿੰਗ ਸਕੋਰਰ ਵੀ ਬਣ ਗਏ ਹਨ। ਇਹੀ ਨਹੀਂ, ਰੋਹਿਤ ਹੁਣ ਭਾਰਤ ਵਲੋਂ ਵਨ-ਡੇ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਿਆ ਹੈ। ਬੰਗਲਾਦੇਸ਼ ਦੇ ਖ਼ਿਲਾਫ਼ ਸੈਂਕੜੇ ਉਨ੍ਹਾਂ ਦੇ ਕਰਿਅਰ ਦਾ 26ਵਾਂ ਸੈਂਕੜਾ ਸੀ।
ਇੱਕ ਵਰਲਡ ਕੱਪ ‘ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ
673 ਸਚਿਨ ਤੇਂਦੁਲਕਰ (2003); 523 ਸਚਿਨ ਤੇਂਦੁਲਕਰ (1996); 542 ਰੋਹਿਤ ਸ਼ਰਮਾ (2019); ਅਤੇ 482 ਸਚਿਨ ਤੇਂਦੁਲਕਰ (2011)।
ਵਰਲਡ ਕੱਪ ਦੇ ਲੀਡਿੰਗ ਸਕੋਰਰ
542 ਰੋਹਿਤ ਸ਼ਰਮਾ (ਭਾਰਤ); 516 ਡੇਵਿਡ ਵਾਰਨਰ (ਆਸਟਰੇਲੀਆ); 504 ਆਰੋਨ ਫ਼ਿੰਚ (ਆਸਟਰੇਲੀਆ); 476 ਸ਼ਾਕਿਬ ਅਲ ਹਸਨ (ਬੰਗਲਾਦੇਸ਼); ਅਤੇ 476 ਜੋ ਰੂਟ (ਇੰਗਲੈਂਡ)।
ਇੱਕ ਵਰਲਡ ਕੱਪ ‘ਚ ਸਭ ਤੋਂ ਜ਼ਿਆਦਾ ਸੈਂਕੜਾ
4 ਕੁਮਾਰ ਸੰਗਾਕਾਰਾ (ਸ਼੍ਰੀਲੰਕਾ 2015); 4 ਰੋਹਿਤ ਸ਼ਰਮਾ (ਭਾਰਤ 2019); 3 ਸੌਰਵ ਗਾਂਗੁਲੀ (ਭਾਰਤ 2003); 3 ਰਿਕੀ ਪੋਂਟਿੰਗ (ਆਸਟਰੇਲੀਆ);
ਵਰਲਡ ਕੱਪ ‘ਚ ਸਭ ਤੋਂ ਤੇਜ਼ ਸੈਂਕੜਾ
6 ਸੈਂਕੜੇ, 44 ਪਾਰਿਆਂ ਸਚਿਨ ਤੇਂਦੁਲਕਰ; 5 ਸੈਂਕੜੇ, 42 ਪਾਰੀਆਂ ਰਿਕੀ ਪੋਂਟਿੰਗ; 5 ਸੈਂਕੜੇ, 35 ਪਾਰੀਆਂ ਕੁਮਾਰ ਸੰਗਕਾਰਾ; ਅਤੇ 5 ਸੈਂਕੜੇ, 15 ਪਾਰੀਆਂ ਰੋਹਿਤ ਸ਼ਰਮਾ।