ਸਮਿਥ ਦੇ ਖਿਲਾਫ਼ ਹੂਟਿੰਗ ਕਰ ਰਹੇ ਦਰਸ਼ਕਾਂ ਨੂੰ ਸ਼ਾਂਤ ਕਰ ਕੋਹਲੀ ਨੇ ਕੀਤਾ ਚੰਗਾ ਕੰਮ: ਮਾਈਕਲ ਵਾਅ

ਲੰਡਨ – ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾਅ ਨੇ ਸਟੀਵ ਸਮਿਥ ਦੇ ਖ਼ਿਲਾਫ਼ ਹੂਟਿੰਗ ਕਰ ਰਹੇ ਦਰਸ਼ਕਾਂ ਨੂੰ ਸ਼ਾਤ ਕਰ ਵਿਰਾਟ ਕੋਹਲੀ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਇਹ ਇੱਕ ਕਾਬਿਲੇ ਤਾਰੀਫ਼ਾ ਕੰਮ ਸੀ। ਵਾਅ ਨੂੰ ਕ੍ਰਿਕਟ ਦੇ ਮਹਾਨ ਦਿੱਗਜ ਕਪਤਾਨਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਉਹ ਭਾਰਤੀ ਕਪਤਾਨ ਕੋਹਲੀ ਤੋਂ ਪ੍ਰਭਾਵਿਤ ਹਨ ਜਿਨ੍ਹਾਂ ਨੇ ਦਰਸ਼ਕਾ ਤੋਂ ਸਮਿਥ ਖ਼ਿਲਾਫ਼ ਹੂਟਿੰਗ ਨਾ ਕਰਨ ਦੀ ਅਪੀਲ ਕੀਤੀ। ਵਾਅ ਨੇ ICC ਵੈੱਬਸਾਈਟ ‘ਤੇ ਲਿੱਖਿਆ ਕਿ ਅਗੁਵਾਈ ਕਈ ਤਰਾਂ ਦੇ ਰੂਪ ‘ਚ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ, ਪਰ ਮੈਨੂੰ ਲੱਗਿਆ ਕਿ ਭਾਰਤੀ ਦਰਸ਼ਕਾਂ ਤੋਂ ਸਟੀਵ ਸਮਿਥ ‘ਤੇ ਕਸੀ ਗਈ ਨਾਆਰੇਬਾਜ਼ੀ ਨੂੰ ਸ਼ਾਤ ਕਰਨ ‘ਤੇ ਕੋਹਲੀ ਦੀ ਅਪੀਲ ਇੱਕ ਵਾਕਈ ਤਾਰੀਫ਼ ਦੇ ਕਾਬਲ ਕੰਮ ਸੀ ਜਿਸ ਨੇ ਹਾਲਾਤ ਨੂੰ ਵਿਗੜਨ ਤੋਂ ਰੋਕ ਲਿਆ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਇਸ ਦੇ ਲਈ ਬੁਰਾ ਲੱਗਿਆ ਅਤੇ ਮੈਂ ਉਨ੍ਹਾਂ ਨੂੰ ਕਿਹਾ ਮੈਂ ਦਰਸ਼ਕਾਂ ਵਲੋਂ ਮੁਆਫ਼ੀ ਮੰਗਦਾ ਹਾਂ ਮੈਂ ਨਹੀਂ ਚਾਹਾਂਗਾ ਕਿ ਮੇਰੇ ਨਾਲ ਇੰਝ ਹੋਵੇ।