ਸ਼ਿਖਰ ਧਵਨ ਅੰਗੂਠਾ ਫ਼੍ਰੈਕਚਰ ਹੋਣ ਕਾਰਨ ਨਹੀਂ ਖੇਡ ਸਕੇਗਾ ਅਗਲੇ ਦੋ ਮੈਚ

ਲੰਡਨ – ਭਾਰਤ ਦੀ ਸਾਬਕਾ ਚੈਂਪੀਅਨ ਆਸਟਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਦੌਰਾਨ ਸੈਂਕੜਾ ਬਣਾਉਣ ਵਾਲੇ ਖੱਬੇ ਹੱਥ ਦੇ ਓਪਰ ਸ਼ਿਖਰ ਧਵਨ ਆਪਣੇ ਖੱਬੇ ਹੱਥ ਦੇ ਅੰਗੂਠੇ ਵਿੱਚ ਫ਼੍ਰੈਕਚਰ ਆ ਜਾਣ ਕਾਰਣ ਵਿਸ਼ਵ ਕੱਪ 2019 ਵਿੱਚ ਭਾਰਤੀ ਟੀਮ ਵਲੋਂ ਅਗਲੇ ਦੋ ਮੈਚ ਨਹੀਂ ਖੇਡ ਸਕੇਗਾ। ਉਸ ਤੋਂ ਬਾਅਦ ਦੇ ਮੈਚਾਂ ‘ਚ ਖੇਡਣਾ ਸ਼ੱਕੀ ਲੱਗ ਰਿਹਾ ਹੈ। ਸ਼ਿਖਰ ਦੇ ਅੰਗੂਠੇ ਵਿੱਚ ਫ਼੍ਰੈਕਚਰ ਦੀ ਖ਼ਬਰ ਆਉਂਦਿਆਂ ਹੀ ਇਹ ਕਿਹਾ ਗਿਆ ਕਿ ਉਹ ਇਸ ਸੱਟ ਕਾਰਨ ਘੱਟੋ-ਘੱਟ ਤਿੰਨ ਹਫ਼ਤੇ ਕ੍ਰਿਕਟ ਤੋਂ ਦੂਰ ਰਹੇਗਾ ਅਤੇ ਵਿਸ਼ਵ ਕੱਪ ‘ਚੋਂ ਵੀ ਬਾਹਰ ਹੋ ਜਾਵੇਗਾ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਕੇਵਲ ਨਿਊ ਜ਼ੀਲੈਂਡ ਅਤੇ ਪਾਕਿਸਤਾਨ ਵਿਰੁੱਧ ਅਗਲੇ ਦੋ ਮੈਚਾਂ ‘ਚ ਹੀ ਨਹੀਂ ਖੇਡ ਸਕੇਗਾ। ਇਸ ਦੇ ਨਾਲ ਹੀ ਸ਼ਿਖਰ ਧਵਨ ਵਿਸ਼ਵ ਕੱਪ ‘ਚ ਭਾਰਤੀ ਟੀਮ ਨਾਲ ਬਣੇ ਰਹਿਣਗੇ ਅਤੇ ਉਸ ਦੀ ਸੱਟ ‘ਤੇ ਨਜ਼ਰ ਰੱਖੀ ਜਾਵੇਗੀ, ਪਰ BCCI ਵਲੋਂ ਸ਼ਿਖਰ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ।