ਸਟ੍ਰਾਬਰੀ ਖਾਣਾ ਸਿਹਤ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਖ਼ੂਬਸੂਰਤੀ ਵਧਾਉਣ ‘ਚ ਵੀ ਮਦਦਗਾਰ ਹੈ। ਇਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਚਿਹਰਾ ਨਿਖਾਰਣ ‘ਚ ਮਦਦਗਾਰ ਹੁੰਦੇ ਹਨ। ਕੈਲਸ਼ੀਅਮ, ਮੈਗਨੀਜ਼ੀਅਮ, ਫ਼ੌਲਿਕ ਐਸਿਡ, ਫ਼ਾਸਫ਼ੋਰਸ ਅਤੇ ਪੋਟੈਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਸਕਿਨ ਦੀਆਂ ਪਰੇਸ਼ਾਨੀਆਂ ਦੂਰ ਕਰਨ ‘ਚ ਵੀ ਮਦਦਗਾਰ ਹੈ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰਾਬਰੀ ਦਾ ਸੇਵਨ ਕਰਨ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ।
ਐਂਟੀ-ਐਜਿੰਗ ਦੀ ਸਮੱਸਿਆ ਨੂੰ ਦੂਰ – ਵਾਇਟਾਮਿਨ C ਅਤੇ ਐਂਟੀ-ਔਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਦਾ ਹੈ। ਅਜਿਹੀ ਹਾਲਤ ‘ਚ ਰੋਜ਼ਾਨਾ ਇੱਕ ਬੌਲ ਸਟ੍ਰਾਬੇਰੀ ਦਾ ਸੇਵਨ ਜ਼ਰੂਰ ਕਰੋ।
ਰੰਗਤ ਨਿਖਾਰਣ ‘ਚ ਮਦਦਗਾਰ – ਸਟ੍ਰਾਬਰੀ ‘ਚ ਕਈ ਤਰ੍ਹਾਂ ਦੇ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਚਮੜੀ ਦੀ ਰੰਗਤ ਨੂੰ ਨਿਖਾਰਣ ‘ਚ ਮਦਦਗਾਰ ਹੁੰਦੇ ਹਨ। ਤੁਸੀਂ ਚਾਹੋ ਤਾਂ ਸਟ੍ਰਾਬਰੀ ਅਤੇ ਦੁੱਧ ਦਾ ਪੇਸਟ ਬਣਾ ਕੇ ਵੀ ਸਾਂਵਲੇਪਨ ਤੋਂ ਛੁਟਕਾਰਾ ਪਾ ਸਕਦੇ ਹੋ।
ਕਾਲੇ ਬੁੱਲ੍ਹਾਂ ਨੂੰ ਗ਼ੁਲਾਬੀ ਬਣਾਏ – ਕਾਲੇ ਬੁੱਲ੍ਹਾਂ ਨੂੰ ਗ਼ੁਲਾਬੀ ਬਣਾਉਣ ਲਈ ਵੀ ਇਹ ਵਧੀਆ ਉਪਾਅ ਹੈ। ਸਟ੍ਰਾਬਰੀ ਨੂੰ ਇੱਕ ਸਕਰੱਬ ਦੀ ਤਰ੍ਹਾਂ ਬੁੱਲ੍ਹਾਂ ‘ਤੇ ਰਗੜੋ ਅਤੇ ਫ਼ਿਰ ਕੁੱਝ ਸਮੇਂ ਤੋਂ ਬਾਅਦ ਪਾਣੀ ਨਾਲ ਸਾਫ਼ ਕਰ ਲਓ। ਰੋਜ਼ਾਨਾ ਇਸੇ ਤਰ੍ਹਾਂ ਕਰਨ ਨਾਲ ਬੁੱਲ੍ਹਾਂ ਦਾ ਕਾਲਾਪਣ ਦੂਰ ਹੋ ਜਾਵੇਗਾ।
ਡੈੱਡ ਸਕਿਨ ਸਾਫ਼ – ਸਟ੍ਰਾਬਰੀ ਦਾ ਇਸਤੇਮਾਲ ਡੈੱਡ ਸਕਿਨ ਨੂੰ ਸਾਫ਼ ਕਰਨ ਲਈ ਵੀ ਕੀਤਾ ਜਾਂਦਾ ਹੈ।
ਝੁਰੜੀਆਂ ਤੋਂ ਬਚਾਅ – ਸਟ੍ਰਾਬੇਰੀ ‘ਚ ਵਾਇਟਾਮਿਨ C ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਸ਼ਰੀਰ ‘ਚ ਕੌਲੇਜਨ ਜ਼ਿਆਦਾ ਪੈਦਾ ਕਰਦੇ ਹਨ ਜੋ ਚਮੜੀ ਨੂੰ ਟਾਈਟ ਕਰਦਾ ਹੈ। ਹਮੇਸ਼ਾ ਜਵਾਨ ਦਿਖਾਈ ਦੇਣ ਲਈ ਰੋਜ਼ਾਨਾ ਦੋ ਸਟ੍ਰਾਬਰੀਜ਼ ਜ਼ਰੂਰ ਖਾਓ।










