ਹਰੀ ਮਿਰਚ ਦਾ ਸੇਵਨ ਅਚਾਰ, ਚੱਟਨੀ, ਸਬਜ਼ੀਆਂ ਅਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਭਾਰਤ ਇਸ ਤਰ੍ਹਾਂ ਦਾ ਦੇਸ਼ ਹੈ ਜਿੱਥੇ ਹਰੀ ਮਿਰਚ ਦਾ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਜੇਕਰ ਹਰੀ ਮਿਰਚ ਭੋਜਨ ‘ਚ ਨਾ ਰੱਖੀ ਹੋਵੇ ਤਾਂ ਕੋਈ ਨਾ ਕੋਈ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ। ਹਰੀ ਮਿਰਚ ‘ਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ। ਗੁਣਾਂ ਨਾਲ ਭਰਪੂਰ ਹੋਣ ਕਰ ਕੇ ਹਰੀ ਮਿਰਚ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਪਹੁੰਚਾਉਂਦੀ ਹੈ। ਆਓ ਜਾਣਦੇ ਹਾਂ ਹਰੀ ਮਿਰਚ ਖਾਣ ਦੇ ਫ਼ਾਇਦਿਆਂ ਬਾਰੇ …
ਭੁੱਖ ਨੂੰ ਵਧਾਉਂਦੀ ਹੈ ਹਰੀ ਮਿਰਚ – ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀ ਮਿਰਚ ਖਾਣ ਨਾਲ ਭੁੱਖ ਵੱਧ ਜਾਂਦੀ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਤੁਸੀਂ ਹਰੀ ਮਿਰਚ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੀ ਭੁੱਖ ‘ਚ ਵਾਧਾ ਹੋਵੇਗਾ।
ਪੇਟ ਦੀ ਇਨਫ਼ੈਕਸ਼ਨ ਦੂਰ – ਰੋਜ਼ਾਨਾ ਹਰੀ ਮਿਰਚਾਂ ਦਾ ਸੇਵਨ ਕਰਨ ਨਾਲ ਪੇਟ ਦੀ ਇਨਫ਼ੈਕਸ਼ਨ ਵੀ ਦੂਰ ਹੋ ਜਾਂਦੀ ਹੈ।
ਕੈਂਸਰ ਤੋਂ ਕਰੇ ਬਚਾਅ – ਹਰੀ ਮਿਰਚ ‘ਚ ਐਂਟੀ ਔਕਸੀਡੈਂਟਸ ਦੇ ਗੁਣ ਹੁੰਦੇ ਹਨ ਜੋ ਇਮਿਊਨਟੀ ਨੂੰ ਵਧਾਉਂਦੇ ਹਨ ਅਤੇ ਕੈਂਸਰ ਨਾਲ ਲੜਨ ‘ਚ ਮਦਦ ਕਰਦੇ ਹਨ। ਇਸੇ ਕਰ ਕੇ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਹਰੀਆਂ ਮਿਰਚਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਸ਼ੂਗਰ ਲਈ ਫ਼ਾਇਦੇਮੰਦ – ਦੋ ਹਰੀਆਂ ਮਿਰਚਾਂ ਡੰਡੀਆਂ ਸਮੇਤ ਇੱਕ ਗਿਲਾਸ ਪਾਣੀ ‘ਚ ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰ ਖ਼ਾਲੀ ਪੇਟ ਮਿਰਚਾਂ ਨੂੰ ਕੱਢ ਕੇ ਪਾਣੀ ਪੀਣਾ ਚਾਹੀਦਾ ਹੈ। ਇੱਕ ਹਫ਼ਤੇ ਤਕ ਇਸ ਤਰ੍ਹਾਂ ਕਰਨ ਨਾਲ ਸ਼ੂਗਰ ਕੰਟਰੋਲ ‘ਚ ਆ ਜਾਂਦੀ ਹੈ। ਇੱਕ ਹਫ਼ਤੇ ਤਕ ਤੁਹਾਨੂੰ ਕੋਈ ਫ਼ਰਕ ਨਹੀਂ ਲੱਗਦਾ ਤਾਂ ਇਸ ਨੂੰ 4-5 ਹਫ਼ਤਿਆਂ ਤਕ ਲੈ ਸਕਦੇ ਹੋ।
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ – ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਹਰੀ ਮਿਰਚ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ ਕਿਉਂਕਿ ਹਰੀ ਮਿਰਚ ‘ਚ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਦੇ ਗੁਣ ਪਾਏ ਜਾਂਦੇ ਹਨ।
ਖਾਣਾ ਪਚਾਉਣ ‘ਚ ਸਹਾਇਕ – ਰੋਜ਼ਾਨਾ ਖਾਣਾ ਖਾਂਦੇ ਸਮੇਂ ਇੱਕ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਹਰੀ ਮਿਰਚ ਸਾਡਾ ਭੋਜਨ ਬਹੁਤ ਜਲਦੀ ਪਚਾ ਦਿੰਦੀ ਹੈ। ਇਹ ਸਾਡੇ ਪਾਚਨ ਤੰਤਰ ‘ਚ ਵੀ ਸੁਧਾਰ ਕਰਦੀਆਂ ਹਨ ਕਿਉਂਕਿ ਇਨ੍ਹਾਂ ‘ਚ ਭਰਪੂਰ ਮਾਤਰਾ ‘ਚ ਫ਼ਾਈਬਰ ਪਾਇਆ ਜਾਂਦਾ ਹੈ। ਹਰੀਆਂ ਮਿਰਚਾਂ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀਆਂ ਹਨ।
ਆਇਰਨ ਦੀ ਕਮੀ ਕਰੇ ਦੂਰ – ਔਰਤਾਂ ‘ਚ ਆਇਰਨ ਦੀ ਕਮੀ ਸਭ ਤੋਂ ਵੱਧ ਪਾਈ ਜਾਂਦੀ ਹੈ। ਰੋਜ਼ਾਨਾ ਖਾਣੇ ਦੇ ਨਾਲ ਹਰੀ ਮਿਰਚ ਦਾ ਸੇਵਨ ਕਰਨ ਨਾਲ ਆਇਰਨ ਦੀ ਕਮੀ ਦੂਰ ਹੋ ਜਾਵੇਗੀ।
ਹੱਡੀਆਂ ਨੂੰ ਸਿਹਤਮੰਦ ਰੱਖੇ – ਹਰੀ ਮਿਰਚ ‘ਚ ਵਾਇਟਾਮਿਨ-C ਮੌਜੂਦ ਹੁੰਦਾ ਹੈ ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
ਭਾਰ ਘਟਾਏ – ਹਰੀ ਮਿਰਚ ਭਾਰ ਘਟਾਉਣ ‘ਚ ਫ਼ਾਇਦੇਮੰਦ ਹੋ ਸਕਦੀ ਹੈ ਕਿਉਂਕਿ ਹਰੀ ਮਿਰਚ ‘ਚ ਪਾਏ ਜਾਂਦੇ ਨੇ ਇਹ ਵਿਟਾਮਿਨਸ: ਵਾਇਟਾਮਿਨ-A, B ਅਤੇ C ਦੇ ਨਾਲ ਆਇਰਨ, ਕੌਪਰ ਪ੍ਰੋਟੀਨ ਕਾਰਬੋਹਾਈਡ੍ਰੇਟਸ, ਪੋਟੈਸ਼ੀਅਮ ਵੀ ਪਾਇਆ ਜਾਂਦਾ ਹੈ। ਵਾਇਟਾਮਿਨ-A ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ। ਹਰੀ ਮਿਰਚ ‘ਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸ਼ਰੀਰ ‘ਚ ਵਾਇਟਾਮਿਨ-A ਬਣਦਾ ਹੈ। ਵਾਇਟਾਮਿਨ-C ਇਮਿਊਨਿਟੀ ਲਈ ਬਹੁਤ ਵਧੀਆ ਹੈ। ਇਹ ਸ਼ਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਸ ਲਈ ਹਰੀ ਮਿਰਚ ਨੂੰ ਇਮਿਊਨਿਟੀ ਵਧਾਉਣ ਲਈ ਦਿੱਤਾ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲਾ ਵਾਇਟਾਮਿਨ-B ਸਕਿਨ ਲਈ ਵੀ ਬਹੁਤ ਵਧੀਆ ਹੁੰਦਾ ਹੈ।
ਆਮ ਤੌਰ ‘ਤੇ ਲੋਕ ਰੋਟੀ ਦੇ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ, ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਨੀ ‘ਚ ਇਸਤੇਮਾਲ ਕਰ ਸਕਦੇ ਹੋ ਜਾਂ ਫ਼ਿਰ ਤੁਸੀਂ ਮਿਰਚ ਨੂੰ ਸਟੀਮ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਦੇ ਨਾਲ ਮਿਰਚ ਖਾਧੀ ਜਾਂਦੀ ਹੈ। ਇੰਨਾ ਹੀ ਨਹੀਂ, ਹਰੀ ਮਿਰਚ ਨੂੰ ਮਸਾਲੇ ਨਾਲ (ਸਟੱਫ਼ਿੰਗ) ਦੇ ਰੂਪ ‘ਚ ਵੀ ਖਾ ਸਕਦੇ ਹੋ। ਹਰੀ ਮਿਰਚ ਭੋਜਨ ਨੂੰ ਇੱਕ ਨਵਾਂ ਟੇਸਟ ਪ੍ਰਦਾਨ ਕਰਦੀ ਹੈ। ਇਸ ਨੂੰ ਘਰ ‘ਚ ਬਣਾਉਣਾ ਅਸਾਨ ਹੁੰਦਾ ਹੈ। ਇਸ ਨੂੰ ਤੁਸੀਂ ਸਮੌਸੇ, ਪਕੌੜੇ, ਫ਼ਰੈਂਚਫ਼ਰਾਇਜ਼, ਟੋਸਟ, ਆਦਿ ਨਾਲ ਵੀ ਖਾ ਸਕਦੇ ਹੋ।
ਸੂਰਜਵੰਸ਼ੀ










