ਅਭਿਨੇਤਰੀ ਰਾਣੀ ਮੁਖਰਜੀ ਨੇ ਹਾਲ ਹੀ ‘ਚ ਮਰਦਾਨੀ 2 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਖ਼ੁਦ ਫ਼ਿਲਮ ਦੇ ਨਿਰਮਾਤਾ ਨੇ ਦਿੱਤੀ। ਮਰਦਾਨੀ 2 ਸਾਲ 2014 ‘ਚ ਰਿਲੀਜ਼ ਹੋਈ ਫ਼ਿਲਮ ਮਰਦਾਨੀ ਦਾ ਹੀ ਸੀਕੁਅਲ ਹੈ। ਇਸ ਫ਼ਿਲਮ ਦੀ ਆਲੋਚਕਾਂ ਵਲੋਂ ਵੀ ਕਾਫ਼ੀ ਤਾਰੀਫ਼ ਕੀਤੀ ਗਈ ਸੀ। ਪ੍ਰੋਡਕਸ਼ਨ ਹਾਊਸ ਯਸ਼ਰਾਜ ਫ਼ਿਲਮਜ਼ ਨੇ ਆਪਣੇ ਨਿੱਜੀ ਟਵਿਟਰ ਐਕਾਉਂਟ ‘ਤੇ ਫ਼ਿਲਮ ਦੇ ਸ਼ੂਟਿੰਗ ਸੈੱਟ ਦੀ ਤਸਵੀਰ ਵੀ ਜਨਤਕ ਕੀਤੀ ਹੈ। ਇਸ ‘ਚ ਰਾਣੀ ਦੇ ਪਿਛਲੀ ਫ਼ਿਲਮ ਦੇ ਕਿਰਦਾਰ ਨੂੰ ਹੀ ਅੱਗੇ ਵਧਾਇਆ ਜਾਵੇਗਾ।











