ਚੈਰੀ – ਚੈਰੀ ‘ਚ ਪੈਟੋਥੈਨਿਕ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਜ਼ੀਅਮ, ਵਾਇਟਾਮਿਨ-ਸੀ ਅਤੇ ਬੀ-6 ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ ਜਿਸ ਨਾਲ ਨਰਵਸ ਸਿਸਟਮ ਸਹੀ ਹੁੰਦਾ ਹੈ। ਤੁਸੀਂ ਬ੍ਰੇਕਫ਼ੈਸਟ ਦੇ ਸਮੇਂ ਇਸ ਦੀ ਵਰਤੋਂ ਕਰ ਸਕਦੋ ਹੋ।
ਅੰਗੂਰ – ਅੰਗੂਰ ਵਿੱਚ ਸਹੀ ਮਾਤਰਾ ‘ਚ ਕੈਲੋਰੀਜ਼, ਫ਼ਾਈਬਰ ਅਤੇ ਵਾਇਟਾਮਿਨ ਸੀ ਅਤੇ ਈ ਪਾਏ ਜਾਂਦੇ ਹਨ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਖੱਟੇ-ਮਿੱਠੇ ਅੰਗੂਰ ਦਾ ਸੇਵਨ ਖੂਨ ਦੀਆਂ ਕੋਸ਼ਿਕਾਵਾਂ ਨੂੰ ਸਹੀ ਰੱਖਦਾ ਹੈ। ਇਸ ਦੇ ਨਾਲ ਹੀ ਅੰਗੂਰ ਸ਼ਰੀਰ ‘ਚ ਪਾਣੀ ਦੇ ਸੰਤੁਲਨ ਨੂੰ ਠੀਕ ਰੱਖਣ ਦਾ ਕੰਮ ਕਰਦੇ ਹਨ, ਪਰ ਖ਼ਾਲੀ ਪੇਟ ਖਾਣ ਨਾਲ ਲਾਭ ਮਿਲਦਾ ਹੈ।
ਆੜੂ – ਆੜੂ ‘ਚ ਪੋਟੈਸ਼ੀਅਮ, ਆਇਰਨ, ਕਾਰਬੋਹਾਈਡ੍ਰਟੇਸ, ਪ੍ਰੋਟੀਨਜ਼, ਮਿਨਰਲਜ਼ ਅਤੇ ਫ਼ਾਈਬਰ ਚੋਖੀ ਮਾਤਰਾ ‘ਚ ਹੁੰਦੇ ਹਨ ਜੋ ਸ਼ਰੀਰ ਦੇ ਇਮਿਊਨ ਸਿਸਟਮ ਨੂੰ ਸਹੀ ਰੱਖਦੇ ਹਨ। ਜੇਕਰ ਤੁਸੀਂ ਇਸ ਨੂੰ ਨਾਸ਼ਤੇ ‘ਚ ਖਾਂਦੇ ਹੋ ਤਾਂ ਦੁਪਹਿਰ ਦੇ ਖਾਣੇ ਤਕ ਤੁਹਾਨੂੰ ਹੋਰ ਕੁੱਝ ਖਾਣ ਦੀ ਲੋੜ ਨਹੀਂ ਹੁੰਦੀ ਜਿਸ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲੇਗੀ।
ਤਰਬੂਜ਼ – ਤਰਬੂਜ਼ ਦਿਲ ਦੀਆਂ ਬੀਮਾਰੀਆਂ ਨੂੰ ਕੰਟੋਰਲ ਕਰਨ ‘ਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਹਾਰਟ ਅਟੈਕ ਵਰਗੀਆਂ ਕਈ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਤਰਬੂਜ਼ ਕਾਰਬੋਹਾਈਡ੍ਰੇਟਸ, ਪ੍ਰੋਟੀਨਜ਼, ਵਾਇਟਾਮਿਨ ਸੀ, ਏ ਅਤੇ ਬੀ ਦਾ ਸਭ ਤੋਂ ਵਧੀਆ ਸਰੋਤ ਹੈ। ਤੁਸੀਂ ਇਸ ਨੂੰ ਸਵੇਰੇ ਜਾਂ ਦੁਪਹਿਰ ਦੇ ਸਮੇਂ ਖਾ ਸਕਦੇ ਹੋ।
ਸੰਤਰਾ – ਸਿਹਤ ਦੇ ਨਾਲ-ਨਾਲ ਸੰਤਰੇ ਦਾ ਸੇਵਨ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਅਮੀਨੋ ਐਸਿਡ, ਵਾਇਟਾਮਿਨ ਸੀ, ਏ ਅਤੇ ਬੀ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਸੰਤਰੇ ਨੂੰ ਕਦੇ ਵੀ ਸਵੇਰੇ ਅਤੇ ਰਾਤ ਦੇ ਸਮੇਂ ਨਹੀਂ ਖਾਣਾ ਚਾਹੀਦਾ। ਦੁਪਹਿਰ ਦੇ ਸਮੇਂ ਸੰਤਰਾ ਖਾਣਾ ਵਧੀਆ ਹੁੰਦਾ ਹੈ।
ਸੇਬ – ਬੀਮਾਰੀਆਂ ਤੋਂ ਬਚਣ ਲਈ ਡਾਕਟਰ ਰੋਜ਼ਾਨਾ ਇੱਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਸਵੇਰੇ ਇੱਕ ਸੇਬ ਖਾਣ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਗੋਂ ਤੁਸੀਂ ਦਿਲ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਦਾ ਸੇਵਨ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
ਕੀਵੀ – 100 ਗ੍ਰਾਮ ਕੀਵੀ ਵਿੱਚ 61 ਕੈਲੋਰੀਜ਼, 14.66 ਗ੍ਰਾਮ ਕਾਰਬੋਹਾਈਡ੍ਰੇਟਸ, ਇੱਕ ਗ੍ਰਾਮ ਫ਼ਾਈਬਰ, 25 ਗ੍ਰਾਮ ਮਾਈਕ੍ਰੋਗਾਰਮ ਫ਼ੋਲਿਕ ਐਸਿਡ ਜਿਹੇ ਕਈ ਤੱਤ ਮੌਜੂਦ ਹੁੰਦੇ ਹਨ। ਇਹ ਦਿਲ ਸਿਹਤਮੰਦ ਰੱਖਣ ਦੇ ਨਾਲ-ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਕੀਵੀ ਦਾ ਫ਼ਲ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ।
ਅੰਬ – ਅੰਬ ਇੱਕ ਅਜਿਹਾ ਫ਼ਲ ਹੈ ਜਿਸ ਨੂੰ ਤੁਸੀਂ ਕਦੇ ਵੀ ਖਾ ਸਕਦੇ ਹੋ, ਪਰ ਭੋਜਨ ਤੋਂ ਇੱਕ ਘੰਟਾ ਪਹਿਲਾਂ ਜਾਂ ਬਾਅਦ ‘ਚ ਇਸ ਦਾ ਸੇਵਨ ਕਰਨਾ ਜ਼ਿਆਦਾ ਵਧੀਆ ਹੋਵੇਗਾ। ਅੰਬ ‘ਚ ਮੌਜੂਦ ਐਂਟੀਔਕਸੀਡੈਂਟ ਕੋਲਨ ਕੈਂਸਰ ਵਰਗੀ ਬੀਮਾਰੀ ਤੋਂ ਬਚਾਉਂਦਾ ਹੈ। ਇਸ ਦੇ ਇਲਾਵਾ ਇਸ ਦਾ ਸੇਵਨ ਅੱਖਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
ਪਾਈਨਐਪਲ – ਐਂਟੀਔਕਸੀਡੈਂਟਸ, ਫ਼ਾਈਬਰ, ਵਾਇਟਾਮਿਨ-ਏ, ਸੀ, ਕੈਲਸ਼ੀਅਮ, ਪੋਟੈਸ਼ੀਅਮ, ਫ਼ਾਸਫ਼ੋਰਸ ਅਤੇ ਮੈਂਗਜ਼ੀਨ ਦੇ ਗੁਣਾਂ ਨਾਲ ਭਰਪੂਰ ਪਾਈਨਐਪਲ ਦਾ ਸੇਵਨ ਵੀ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਪਾਚਣ ਕਿਰਿਆ ਨੂੰ ਵਧਾਉਣ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਵਧਾਉਣ ਨੂੰ ਵੀ ਕੰਟਰੋਲ ਕਰਦਾ ਹੈ। ਸਵੇਰੇ ਨਾਸ਼ਤੇ ਦੇ ਸਮੇਂ ਇਸ ਦਾ ਸੇਵਨ ਕਰਨ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
ਬਲੂਊਬੈਰੀਜ਼ – ਬਲੂਬੈਰੀਜ਼ ਜਿੰਨੀਆਂ ਖਾਣ ‘ਚ ਸੁਆਦ ਹੁੰਦੀਆਂ ਹਨ, ਉਨੀਆਂ ਹੀ ਦਿਲ ਲਈ ਵੀ ਫ਼ਾਇਦੇਮੰਦ ਹਨ। ਐਂਟੀ-ਔਕਸੀਡੈਂਟਸ ਨਾਲ ਭਰਪੂਰ ਬਲੂਬੈਰੀਜ਼ ਹਾਈਪਰਟੈਨਸ਼ਨ, ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਭਾਰ ਵੀ ਕੰਟਰੋਲ ‘ਚ ਕਰਦੀਆਂ ਹਨ। ਇਸ ਤੋਂ ਇਲਾਵਾ ਬਲੂਬੈਰੀਜ਼ ਦਾ ਫ਼ੇਸ ਮਾਸਕ ਲਗਾਉਣ ਨਾਲ ਝੂਰੀਆਂ ਅਤੇ ਛਾਈਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਨੂੰ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਅਤੇ ਸ਼ਾਮ ਦਾ ਹੁੰਦਾ ਹੈ।
ਸਟ੍ਰਾਬਰੀ – ਸਟ੍ਰਾਬਰੀ ‘ਚ ਮੌਜੂਦ ਵਾਇਟਾਮਿਨ-ਸੀ ਅਤੇ ਐਂਟੀ ਔਕਸੀਡੈਂਟਸ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਦੇ ਨਾਲ-ਨਾਲ ਬੀਮਾਰੀਆਂ ਨੂੰ ਵੀ ਦੂਰ ਭਜਾਉਂਦੇ ਹਨ। ਸਟ੍ਰਾਬਰੀ ‘ਚ ਆਇਰਨ, ਕੈਲਸ਼ੀਅਮ, ਮੈਗਨੀਜ਼ੀਅਮ, ਸੋਡੀਅਮ, ਵਾਇਟਾਮਿਨ-ਏ, ਸੀ, ਡੀ, ਈ ਵਰਗੇ ਕਈ ਤੱਤ ਹੁੰਦੇ ਹਨ ਜਿਨ੍ਹਾਂ ਨਾਲ ਤੁਸੀਂ ਕੈਂਸਰ ਅਤੇ ਦਿਲ ਸਬੰਧੀ ਰੋਗਾਂ ਤੋਂ ਬਚੇ ਰਹਿੰਦੇ ਹੋ। ਇਸ ਦਾ ਸੇਵਨ ਤੁਸੀਂ ਬ੍ਰੇਕਫ਼ੈਸਟ ਜਾਂ ਸ਼ਾਮ ਨੂੰ ਸਨੈਕਸ ਦੇ ਰੂਪ ‘ਚ ਕਰ ਸਕਦੇ ਹੋ।
ਸੂਰਜਵੰਸ਼ੀ










