ਸਰਦੀ ਦੇ ਮੌਸਮ ‘ਚ ਮੂੰਗਫ਼ਲੀ ਖਾਉਣੀ ਹਰ ਇੱਕ ਨੂੰ ਪਸੰਦ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਐਨਰਜੀ, ਫ਼ੈਟ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਢੇਰ ਸਾਰੇ ਵਾਇਟਾਮਿਨਜ਼ ਅਤੇ ਮਿਨਰਲਸ ਨਾਲ ਭਰਪੂਰ ਮੂੰਗਫ਼ਲੀ ਦਾ ਗੁੜ ਦੇ ਨਾਲ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਮੂੰਗਫ਼ਲੀ ਨੂੰ ਗੁੜ ਦੇ ਨਾਲ ਮਿਲਾ ਕੇ ਖਾਣ ਨਾਲ ਇਸ ਦੇ ਸਿਹਤ ਦੇ ਫ਼ਾਇਦੇ ਹੋਰ ਵੀ ਵੱਧ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਗੁੜ ਦੇ ਨਾਲ ਮੂੰਗਫ਼ਲੀ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਕਿਉਂ ਗੁੜ ਦੇ ਨਾਲ ਖਾਈਏ ਮੂੰਗਫ਼ਲੀ?
ਠੰਡ ਦੇ ਦਿਨਾਂ ‘ਚ ਮੂੰਗਫ਼ਲੀ ਅਤੇ ਗੁੜ ਨਾਲ ਬਣੀ ਗੱਚਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ‘ਚ ਸ਼ਰੀਰ ‘ਚ ਗਰਮਾਹਟ ਬਣੀ ਰਹਿੰਦੀ ਹੈ। ਇਨ੍ਹਾਂ ਦੋਹਾਂ ‘ਚ ਭਰਪੂਰ ਆਇਰਨ ਹੁੰਦਾ ਹੈ ਜੋ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜਿਹੜੇ ਲੋਕਾਂ ‘ਚ ਖ਼ੂਨ ਦੀ ਕਮੀ ਹੁੰਦੀ ਹੈ ਉਨਾਂ ਨੂੰ ਵੀ ਮੂੰਗਫ਼ਲੀ ਦੇ ਨਾਲ ਗੁੜ ਖਾਣ ਦਾ ਫ਼ਾਇਦਾ ਹੁੰਦਾ ਹੈ।
ਔਰਤਾਂ ਕਦੋ ਖਾ ਸਕਦੀਆਂ ਹਨ ਮੂੰਗਫ਼ਲੀ ਤੇ ਗੁੜ
ਗਰਭਵਤੀ ਹਾਲਤ ‘ਚ ਮੂੰਗਫ਼ਲੀ ਅਤੇ ਗੁੜ ਖਾਣ ਨਾਲ ਬਲੱਡ ਸਰਕੁਲੇਸ਼ਨ ਸਹੀ ਹੁੰਦਾ ਹੈ। ਇਸ ਨਾਲ ਯੂਟਰਸ ਦੇ ਫ਼ੰਕਸ਼ਨ ਪੂਰੇ ਹੁੰਦੇ ਹਨ ਜੋ ਬੱਚੇ ਦੇ ਪੂਰੇ ਵਿਕਾਸ ਲਈ ਫ਼ਾਇਦੇਮੰਦ ਹਨ। ਇਸ ਤੋਂ ਇਲਾਵਾ ਪੀਰੀਅਡਜ਼ ਦੌਰਾਨ ਇਸ ਨੂੰ ਖਾਣ ਨਾਲ ਲੱਕ ਦਰਦ ਵਰਗੀ ਸਮੱਸਿਆ ਦੂਰ ਹੁੰਦੀ ਹੈ।
ਗੁੜ ਤੇ ਮੂੰਗਫ਼ਲੀ ਖਾਣ ਦੇ ਫ਼ਾਇਦੇ
ਮੂੰਗਫ਼ਲੀ ਅਤੇ ਗੁੜ ‘ਚ ਮੌਜੂਦ ਫ਼ਾਈਬਰਜ਼ ਪੇਟ ਦੀ ਸਮੱਸਿਆਵਾਂ ਜਿਵੇਂ ਕਿ ਐਸੀਡਿਟੀ ਜਾਂ ਕਬਜ਼ ਤੋਂ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਇਸ ‘ਚ ਪਾਚਣ ਕਿਰਿਆ ਵੀ ਦੁਰੱਸਤ ਰਹਿੰਦੀ ਹੈ।
ਭਾਰ ਘੱਟ ਕਰੇ
ਮੂੰਗਫ਼ਲੀ ਅਤੇ ਗੁੜ ਦਾ ਸੇਵਨ ਕਰਨ ਦੇ ਨਾਲ ਭਾਰ ਵੀ ਘੱਟ ਹੁੰਦਾ ਹੈ।
ਦੰਦਾਂ ਸਮੇਤ ਹੱਡੀਆਂ ਹੁੰਦੀਆਂ ਨੇ ਮਜ਼ਬੂਤ
ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਮੂੰਗਫ਼ਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੇ ਹਨ।
ਵਾਲਾਂ ਅਤੇ ਸਕਿਨ ਲਈ ਫ਼ਾਇਦੇਮੰਦ
ਇਸ ਨਾਲ ਸ਼ਰੀਰ ਦੇ ਜ਼ਹਿਰੀਲੇ ਤੱਤ ਦੂਰ ਹੁੰਦੇ ਹਨ ਜਿਸ ਨਾਲ ਰੰਗ ਗੋਰਾ ਹੁੰਦਾ ਹੈ। ਇਸ ਦੇ ਨਾਲ ਹੀ ਮੂੰਗਫ਼ਲੀ ਅਤੇ ਗੁੜ ਖਾਣ ਨਾਲ ਵਾਲਾਂ ਦੀ ਚਮਕ ਵਧਦੀ ਹੈ।
ਕੈਂਸਰ ਤੋਂ ਬਚਾਅ
ਇਸ ‘ਚ ਮੌਜੂਦ ਐਂਟੀਔਕਸੀਡੈਂਟਸ, ਆਇਰਨ, ਕੈਲਸ਼ੀਅਮ ਅਤੇ ਜ਼ਿੰਕ ਸ਼ਰੀਰ ਨੂੰ ਕੈਂਸਰ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਲਈ ਮੂੰਗਫ਼ਲੀ ਅਤੇ ਗੁੜ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।
ਦਿਲ ਦੇ ਲਈ ਫ਼ਾਇਦੇਮੰਦ
ਮੂੰਗਫ਼ਲੀ ਅਤੇ ਗੁੜ ਖਾਣ ਨਾਲ ਕੋਲੈਸਟਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ।
ਤਨਾਅ ਤੋਂ ਰਾਹਤ
ਇਸ ‘ਚ ਟ੍ਰਿਪਟੋਫ਼ਾਨ ਨਾਮਕ ਐਮੀਨੋ ਐਸਿਡ ਹੁੰਦਾ ਹੈ ਜੋ ਕਿ ਤਨਾਅ ਤੋਂ ਰਾਹਤ ਦਿਵਾਉਂਦੇ ਹਨ।










