ਐਨਕਾਂ ਤੋਂ ਛੁਟਕਾਰਾ ਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਨਾਓ ਇਹ ਦੇਸੀ ਨੁਸਖ਼ੇ

ਮੋਬਾਇਲ-ਕੰਪਿਊਟਰ ‘ਤੇ ਹਮੇਸ਼ਾ ਨਜ਼ਰ ਟਿਕਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਤੋਂ ਅੱਜਕੱਲ੍ਹ ਲੋਕਾਂ ਨੂੰ ਘੱਟ ਉਮਰ ‘ਚ ਹੀ ਐਨਕਾਂ ਲੱਗ ਜਾਂਦੀਆਂ ਹਨ, ਪਰ ਆਯੁਰਵੇਦ ‘ਚ ਅਜਿਹੇ ਕਈ ਉਪਾਅ ਹਨ ਜਿਨ੍ਹਾਂ ਨਾਲ ਅੱਖਾਂ ਦੀ ਰੌਸ਼ਨੀ ਵਧਾ ਕੇ ਤੁਸੀਂ ਐਨਕ ਦਾ ਨੰਬਰ ਘੱਟ ਕਰ ਸਕਦੇ ਹੋ ਜਾਂ ਐਨਕਾਂ ਉਤਾਰ ਵੀ ਸਕਦੇ ਹੋ। ਅਸੀਂ ਤੁਹਾਨੂੰ ਕੁੱਝ ਅਜਿਹੇ ਦੇਸੀ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਉਤਾਰ ਵੀ ਸਕਦੇ ਹੋ।

ਆਂਵਲਾ – ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸੁੱਕੇ ਆਂਵਲੇ ਵੀ ਬੇਹੱਦ ਫ਼ਾਇਦੇਮੰਦ ਸਾਬਿਤ ਹੁੰਦੇ ਹਨ। ਸੁੱਕੇ ਆਂਵਲਿਆਂ ਨੂੰ ਰਾਤ ਭਰ ਪਾਣੀ ‘ਚ ਭਿਓਂ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਇਸ ਨਾਲ ਅੱਖਾਂ ਧੋਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਵੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
ਜ਼ੀਰਾ – ਜ਼ੀਰਾ ਅਤੇ ਮਿਸ਼ਰੀ ਵੀ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਫ਼ਾਇਦੇਮੰਦ ਹੁੰਦੀ ਹੈ। ਜ਼ੀਰੇ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਪੀਸ ਲਵੋ ਅਤੇ ਇਸ ਨੂੰ ਹਰ-ਰੋਜ਼ ਇੱਕ ਚਮਚ ਦੇਸੀ ਘਿਓ ਨਾਲ ਲੈਣਾ ਚਾਹੀਦਾ ਹੈ।
ਇਲਾਇਚੀ – ਤਿੰਨ ਜਾਂ ਚਾਰ ਹਰੀਆਂ ਇਲਾਇਚੀਆਂ ਨੂੰ ਇੱਕ ਚਮਚ ਸੌਂਫ਼ ਨਾਲ ਪੀਸ ਕੇ ਇਸ ਨੂੰ ਹਰ-ਰੋਜ਼ ਇੱਕ ਗਿਲਾਸ ਦੁੱਧ ਦੇ ਨਾਲ ਲੈਣਾ ਚਾਹੀਦਾ ਹੈ।
ਸੌਂਫ਼ – ਇੱਕ ਚਮਚ ਸੌਂਫ਼ ‘ਚ ਬਾਦਾਮ ਅਤੇ ਅੱਧਾ ਚਮਚ ਮਿਸ਼ਰੀ ਪੀਸ ਕੇ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਦੁੱਧ ਕੇ ਨਾਲ ਲੈਣਾ ਚਾਹੀਦਾ ਹੈ।
ਬਾਦਾਮ – ਰੋਜ਼ਾਨਾ 6-7 ਬਾਦਾਮ ਪਾਣੀ ‘ਚ ਭਿਓਂ ਕੇ ਅਤੇ ਇਨ੍ਹਾਂ ਨੂੰ ਸਵੇਰੇ ਛਿਲਕੇ ਉਤਾਰ ਕੇ ਖਾਣੇ ਚਾਹੀਦੇ ਹਨ। ਇਹ ਵੀ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਫ਼ਾਇਦੇਮੰਦ ਸਾਬਿਤ ਹੁੰਦੇ ਹਨ।
ਗਾਜਰ – ਇਸ ‘ਚ ਵਾਇਟਾਮਿਨ 1 ਪਾਇਆ ਜਾਂਦਾ ਹੈ, ਅਤੇ ਇਸ ਨੂੰ ਰੈਗੂਲਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਵੀ ਅੱਖਾਂ ਦੀ ਰੌਸ਼ਨੀ ਵਧਦੀ ਹੈ।
ਸਰੋਂ ਦਾ ਤੇਲ – ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਤਲੀਆਂ ‘ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
ਗ੍ਰੀਨ ਟੀ – ਦਿਨ ਭਰ ‘ਚ ਦੋ ਜਾਂ ਤਿੰਨ ਕੱਪ ਗ੍ਰੀਨ-ਟੀ ਪੀਣੀ ਚਾਹੀਦੀ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟਸ ਅੱਖਾਂ ਨੂੰ ਹੈੱਲਧੀ ਰੱਖਦੇ ਹਨ।