ਗਠੀਏ ਦੇ ਮਰੀਜ਼ ਆਪਣੀ ਡਾਈਟ ‘ਚ ਸ਼ਾਮਿਲ ਕਰਨ ਇਹ ਚੀਜ਼ਾਂ

ਵਧਦੀ ਉਮਰ ਦੇ ਨਾਲ-ਨਾਲ ਕਈ ਲੋਕਾਂ ‘ਚ ਗਠੀਏ ਦਾ ਰੋਗ ਵੀ ਵਧਣ ਲੱਗ ਜਾਂਦਾ ਹੈ। ਇਸ ਸਮੱਸਿਆ ‘ਚ ਹੱਡੀਆਂ ਦੇ ਜੋੜਾਂ ‘ਚ ਅਸਹਿਣਯੋਗ ਹੁੰਦਾ ਹੈ ਅਤੇ ਜੋੜਾਂ ‘ਚ ਸੋਜ ਹੋਣ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਜੋੜਾਂ ‘ਚ ਗੰਢਾਂ ਬਣ ਜਾਂਦੀਆਂ ਹਨ। ਇਹ ਰੋਗ ਯੂਰਿਕ ਐਸਿਡ ਦੇ ਵੱਧਣ ਨਾਲ ਹੁੰਦਾ ਹੈ ਜਿਸ ਨਾਲ ਛੋਟੇ-ਛੋਟੇ ਕ੍ਰਿਸਟਲ ਸ਼ਰੀਰ ਦੇ ਜੋੜਾਂ ‘ਚ ਜਮ੍ਹਾ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਬਾਅਦ ‘ਚ ਗਠੀਏ ਦਾ ਰੂਪ ਲੈ ਲੈਂਦੇ ਹਨ। ਅਜਿਹੇ ਲੋਕਾਂ ਨੂੰ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਆਪਣੀ ਡਾਈਟ ‘ਚ ਸ਼ਾਮਿਲ ਨਹੀਂ ਕਰਨੀਆਂ ਚਾਹੀਦੀਆਂ ਜੋ ਯੂਰਿਕ ਐਸਿਡ ਨੂੰ ਵਧਾਉਂਦੀਆਂ ਹੋਣ। ਅਸੀਂ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਜੋ ਗਠੀਏ ਦੇ ਮਰੀਜ਼ਾਂ ਲਈ ਲਾਭਦਾਇਕ ਹੋਣਗੀਆਂ ਅਤੇ ਗਠੀਏ ਦੇ ਪੀੜਤਾਂ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ।
ਲਸਣ – ਗਠੀਏ ਦੇ ਦਰਦ ‘ਚ ਲਸਣ ਸਭ ਤੋਂ ਵੱਧ ਲਾਭਕਾਰੀ ਮੰਨਿਆ ਜਾਂਦਾ ਹੈ। ਰੋਜ਼ਾਨਾ ਖ਼ਾਲੀ ਪੇਟ ਦੋ ਲਸਣ ਦੀਆਂ ਤੁਰੀਆਂ ਦਾ ਕੋਸੇ ਪਾਣੀ ਦੇ ਨਾਲ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਖਾਣੇ ‘ਚ ਆਚਾਰ ਦੇ ਤੌਰ ‘ਤੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
ਭਰਪੂਰ ਪਾਣੀ ਪੀਣਾ – ਗਠੀਏ ਨਾਲ ਪੀੜਤ ਲੋਕਾਂ ਨੂੰ ਜ਼ਿਆਦਾ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸ਼ਰੀਰ ਦਾ ਐਸਿਡ ਬਾਹਰ ਨਿਕਲਦਾ ਰਹੇਗਾ ਅਤੇ ਗਠੀਏ ਦੇ ਪੀੜਤਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
ਕੱਚੇ ਆਲੂਆਂ ਦਾ ਰਸ – ਆਲੂ ਦਾ ਜੂਸ ਪੀਣ ਨਾਲ ਗਠੀਏ ਦੇ ਪੀੜਤਾਂ ਨੂੰ ਕਾਫ਼ੀ ਆਰਾਮ ਮਿਲੇਗਾ। ਰੋਜ਼ਾਨਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦੋ ਆਲੂਆਂ ਦਾ ਜੂਸ ਕੱਢ ਕੇ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦਿਨ ‘ਚ ਘੱਟ ਤੋਂ ਘੱਟ 100 ਮਿ.ਲੀ. ਜੂਸ ਜ਼ਰੂਰ ਪੀਣਾ ਚਾਹੀਦਾ ਹੈ।
ਐਲੋਵੇਰਾ ਜੂਸ – ਐਲੋਵੇਰਾ ‘ਚ ਬਹੁਤ ਗੁਣ ਪਾਏ ਜਾਂਦੇ ਹਨ ਜਿਸ ਨਾਲ ਚਮੜੀ ਸਬੰਧੀ ਕਈ ਸਮੱਸਿਆਵਾਂ ਤਾਂ ਦੂਰ ਹੁੰਦੀਆਂ ਹੀ ਹਨ, ਇਸ ਦੇ ਨਾਲ ਹੀ ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਵੀ ਐਲੋਵੇਰਾ ਜੈੱਲ ਨੂੰ ਦਰਦ ਅਤੇ ਸੋਜ ਵਾਲੀ ਜਗ੍ਹਾ ‘ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਫ਼ਾਇਦਾ ਮਿਲੇਗਾ।
ਅਰੰਡੀ ਤੇਲ ਨਾਲ ਕਰੋ ਮਾਲਿਸ਼ – ਜੇਕਰ ਕਿਸੇ ਗਠੀਏ ਪੀੜਤ ਨੂੰ ਅਸਹਿਣਯੋਗ ਦਰਦ ਹੁੰਦੀ ਹੈ ਤਾਂ ਅਰੰਡੀ ਦੇ ਤੇਲ ਨਾਲ ਜ਼ਰੂਰ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਨਾ ਸਿਰਫ਼ ਦਰਦ ਤੋਂ ਰਾਹਤ ਮਿਲੇਗੀ ਸਗੋਂ ਸੋਜ ਵੀ ਘੱਟ ਹੋਵੇਗੀ।
ਬਾਥੂ ਦੇ ਪੱਤੇ – ਬਾਥੂ ਦੇ ਤਾਜ਼ਾ ਪੱਤਿਆਂ ਦਾ ਜੂਸ ਗਠੀਏ ਦੇ ਪੀੜਤਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਖ਼ਾਲੀ ਪੇਟ 15 ਗ੍ਰਾਮ ਬਾਥੂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨੂੰ ਲਗਾਤਾਰ ਤਿੰਨ ਮਹੀਨੇ ਪੀਣ ਨਾਲ ਕਾਫ਼ੀ ਰਾਹਤ ਮਿਲੇਗੀ। ਹਰੀ ਪੱਤੇਦਾਰ ਸਬਜ਼ੀਆਂ ਵੀ ਇਨ੍ਹਾਂ ਮਰੀਜ਼ਾਂ ਨੂੰ ਡਾਈਟ ‘ਚ ਜ਼ਰੂਰ ਲੈਣੀਆਂ ਚਾਹੀਦੀਆਂ ਹਨ। ਇਸ ਨਾਲ ਤੁਹਾਨੂੰ ਊਰਜਾ ਮਿਲਣ ਦੇ ਨਾਲ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ।
ਸੂਰਜਵੰਸ਼ੀ ਦੀ ਡੱਬੀ