ਜ਼ਿਆਦਾ ਨੀਂਦ ਦਿਲ ਲਈ ਹੋ ਸਕਦੀ ਹੈ ਖ਼ਤਰਨਾਕ

ਚੰਗੀ ਨੀਂਦ ਨੂੰ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ ਪਰ ਲੋੜ ਤੋਂ ਵੱਧ ਨੀਂਦ ਆਉਣਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਸਬੰਧੀ ਗੱਲ ਕਰਦੇ ਹੋਏ ਮੈਕਸ ਹਸਪਤਾਲ ‘ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਜਨੀਸ਼ ਮਲਹੋਤਰਾ ਨੇ ਕਿਹਾ ਕਿ ਨੀਂਦ ਕਾਰਨ ਦਿਲ ਦੀ ਸਿਹਤ ਵਿਗੜ ਸਕਦੀ ਹੈ। ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਵਿਅਕਤੀ 8 ਤੋਂ 10 ਘੰਟੇ ਸੌਂਦਾ ਹੈ ਉਸ ਨੂੰ ਦਿਲ ਦੇ ਰੋਗ ਨਾਲ ਹਾਰਟ ਫ਼ੇਲੀਅਰ ਅਤੇ ਸਟਰੋਕ ਹੋਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਲੋਕ ਸੋਚਦੇ ਹਨ ਕਿ ਜੋ ਜ਼ਿਆਦਾ ਦੇਰ ਤਕ ਸੌਂਦੇ ਹਨ, ਉਹ ਸਿਹਤਮੰਦ ਰਹਿੰਦੇ ਹਨ ਜਦਕਿ ਇਹ ਨੁਕਸਾਨਦੇਹ ਹੈ। ਅੱਠ ਘੰਟੇ ਤੋਂ ਵੱਧ ਸੌਣਾ ਖ਼ਤਰਨਾਕ ਹੋ ਸਕਦਾ ਹੈ।