ਚੰਡੀਗੜ/ਮਲੇਰਕੋਟਲਾ – ਬਹੁ-ਚਰਚਿਤ ਜੱਸੀ ਸਿੱਧੂ ਕਤਲ ਮਾਮਲੇ ਵਿਚ ਅੱਜ ਮਲੇਰਕੋਟਲਾ ਦੀ ਅਦਾਲਤ ਨੇ ਕੈਨੇਡਾ ਤੋਂ ਡੀਪੋਰਟ ਕਰ ਕੇ ਭਾਰਤ ਲਿਆਂਦੇ ਗਏ ਮਲਕੀਤ ਕੌਰ ਸਿੱਧੂ (ਮਾਂ) ਅਤੇ ਸੁਰਜੀਤ ਸਿੰਘ ਬਦੇਸ਼ਾ (ਮਾਮਾ) ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।
ਇਸ ਤੋਂ ਪਹਿਲਾਂ ਦੋਸ਼ੀਆਂ ਮਲੇਰਕੋਟਲਾ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਵਲੋਂ ਰਿਮਾਂਡ ਵਿਚ ਵਾਧੇ ਦੀ ਅਰਜੀ ਦਾਖਲ ਕੀਤੀ, ਪਰ ਅਦਾਲਤ ਨੇ ਇਸ ਅਰਜੀ ਨੂੰ ਖਾਰਿਜ ਕਰ ਦਿੱਤਾ।
ਇਸ ਦੌਰਾਨ ਮਾਨਯੋਗ ਅਦਾਲਤ ਨੇ ਦੋਹਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਸੰਗਰੂਰ ਜੇਲ੍ਹ ਭੇਜ ਦਿੱਤਾ ਹੈ।















