ਭਾਰਤ ਖਿਲਾਫ਼ ਖੇਡਣ ਵਾਲੇ ਹੌਂਗ ਕੌਂਗ ਦੇ ਸਪਿਨਰ ‘ਤੇ ਮੈਚ ਫ਼ਿਕਸਿੰਗ ਦਾ ਦੋਸ਼

ਦੁਬਈ – ਭਾਰਤ ਖ਼ਿਲਾਫ਼ ਪਿਛਲੇ ਮਹੀਨੇ ਏਸ਼ੀਆ ਕੱਪ ‘ਚ ਖੇਡਣ ਵਾਲੇ ਨਦੀਮ ਅਹਿਮਦ ਸਹਿਤ ਹਾਂਗਕਾਂਗ ਦੇ ਤਿੰਨ ਖਿਡਾਰੀਆਂ ‘ਤੇ 2014 ‘ਚ ਕਥਿਤ ਮੈਚ ਫ਼ਿਕਸਿੰਗ ‘ਚ ਸ਼ਾਮਿਲ ਹੋਣ ਲਈ ਆਈ. ਸੀ. ਸੀ. ਭ੍ਰਿਸ਼ਟਾਚਾਰ ਨਿਰੋਧਕ ਸੰਹਿਤਾ ਤਹਿਤ ਦੋਸ਼ ਲਗਾਏ ਗਏ ਹਨ। ਤਿੰਨ ਖਿਡਾਰੀ ਹਸੀਬ ਅਮਜਦ, ਨਦੀਮ ਅਤੇ ਉਸ ਦੇ ਭਰਾ ਇਰਫ਼ਾਨ ਅਹਿਮਦ ‘ਤੇ ਏ. ਸੀ. ਯੂ ਸੰਹਿਤਾ ਦੀ ਵੱਖਰੀਆਂ-ਵੱਖਰੀਆਂ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਹਨ। ਇਹ ਤਿੰਨੋਂ ਖਿਡਾਰੀ ਪਾਕਿਸਤਾਨ ਮੂਲ ਦੇ ਹਨ।
ਇਸ ‘ਚ ਖੱਬੇ ਹੱਥ ਦੇ ਸਪਿਨਰ ਨਦੀਮ ਦਾ ਨਾਂ ਮੁੱਖ ਹੈ। ਉਸ ਨੇ ਭਾਰਤ ਖ਼ਿਲਾਫ਼ 18 ਸਤੰਬਰ ਨੂੰ ਏਸ਼ੀਆ ਕੱਪ ਮੈਚ ਦੇ ਦੌਰਾਨ 10 ਓਵਰ ਕੀਤੇ ਸਨ ਜਿਸ ‘ਚ ਉਸ ਨੇ 39 ਦੌੜਾਂ ਦਿੱਤੀਆਂ, ਪਰ ਵਿਕਟ ਕੋਈ ਹਾਸਿਲ ਨਹੀਂ ਕੀਤੀ। ਇਰਫ਼ਾਨ ਅਤੇ ਹਸੀਬ 2014 ਤੇ 2016 ‘ਚ ਹੌਂਗ ਕੌਂਗ ਵਲੋਂ ਖੇਡੇ ਸਨ। ਇਰਫ਼ਾਨ ‘ਤੇ ਮੈਚ ਫ਼ਿਕਸਿੰਗ ਲਈ 9 ਮੁੱਖ ਦੋਸ਼ ਲਗਾਏ ਗਏ ਹਨ। ਆਈ. ਸੀ. ਸੀ. ਨੇ ਉਸ ਨੂੰ ਅਪ੍ਰੈਲ 2016 ਤੋਂ ਮੁਅੱਤਲ ਕੀਤਾ ਹੋਇਆ ਹੈ। ਨਦੀਮ ਤੇ ਹਸੀਬ ‘ਤੇ ਆਈ. ਸੀ. ਸੀ. ਸੰਹਿਤਾ ਦੀ 5 ਧਾਰਾਵਾਂ ਦੇ ਅੰਤਰਗਤ ਦੋਸ਼ ਲਗਾਏ ਗਏ ਹਨ। ਨਦੀਮ ਤੇ ਹਸੀਬ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।