ਭਾਰ ਘੱਟ ਕਰਨ ਲਈ ਅਸਰਦਾਰ ਘਰੇਲੂ ਨੁਸਖ਼ਾ

ਅਜਵਾਇਣ ਤੁਹਾਨੂੰ ਹਰ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲ ਜਾਵੇਗੀ। ਤਾਸੀਰ ਗਰਮ ਹੋਣ ਦੀ ਵਜ੍ਹਾ ਨਾਲ ਇਸ ਦੀ ਵਰਤੋਂ ਜ਼ਿਆਦਾ ਸਰਦੀਆਂ ‘ਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਇਹ ਬੈੱਸਟ ਦਵਾਈ ਮੰਨੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਪਾਚਨ ਤੰਤਰ ਕਾਫ਼ੀ ਕਮਜ਼ੋਰ ਹੁੰਦਾ ਹੈ ਜਿਸ ਨਾਲ ਭੋਜਨ ਪਚਾਉਣ ‘ਚ ਦਿੱਕਤ ਆਉਂਦੀ ਹੈ। ਅਜਿਹੇ ਲੋਕਾਂ ਨੂੰ ਹਾਜ਼ਮਾ ਠੀਕ ਰੱਖਣ ਲਈ ਵੀ ਅਜਵਾਇਣ ਦਾ ਚੂਰਣ ਜਾਂ ਕਾਲੇ ਨਮਕ ਦੇ ਨਾਲ ਚੁਟਕੀ ਇੱਕ ਅਜਵਾਇਣ ਖਾਣੀ ਚਾਹੀਦੀ ਹੈ।
ਅਜਵਾਇਣ ਕਿਵੇਂ ਕਰਦੀ ਹੈ ਮੋਟਾਪਾ ਕੰਟਰੋਲ
ਜੇ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦੇਈਏ ਕਿ ਸਿਰਫ਼ ਪੇਟ ਲਈ ਹੀ ਨਹੀਂ ਸਗੋਂ ਮੋਟਾਪੇ ਨੂੰ ਛੂਮੰਤਰ ਕਰਨ ਲਈ ਵੀ ਅਜਵਾਇਣ ਬੇਹੱਦ ਕਾਰਗਰ ਤਰੀਕਾ ਹੈ। ਇਸ ਦੀ ਮਦਦ ਨਾਲ ਤੁਸੀਂ ਕੁਦਰਤੀ ਤਰੀਕਿਆਂ ਨਾਲ ਮੋਟਾਪਾ ਘੱਟ ਕਰ ਸਕਦੇ ਹੋ। ਇਸ ਦਾ ਪਾਣੀ ਸ਼ਰੀਰ ਦਾ ਮੋਟੈਬੋਲਿਜ਼ਮ ਵਧਾਉਂਦਾ ਹੈ ਜਿਸ ਨਾਲ ਮੋਟਾਪਾ ਆਪਣੇ ਆਪ ਘੱਟ ਹੋਣ ਲੱਗਦਾ ਹੈ। ਜੇ ਤੁਸੀਂ ਵੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਖ਼ਾਲੀ ਪੇਟ ਅਜਵਾਇਣ ਦਾ ਪਾਣੀ ਪੀਣਾ ਪਵੇਗਾ।
ਅਜਵਾਇਣ ਦਾ ਪਾਣੀ ਲਈ ਜ਼ਰੂਰੀ ਸਮੱਗਰੀ
– ਅਜਵਾਇਣ 10 ਗ੍ਰਾਮ
– ਪਾਣੀ 1 ਗਿਲਾਸ
– ਸ਼ਹਿਦ 1 ਚੱਮਚ
ਬਣਾਉਣ ਦੀ ਵਿਧੀ
ਰਾਤਭਰ ਅਜਵਾਇਣ ਨੂੰ ਇੱਕ ਗਿਲਾਸ ਪਾਣੀ ‘ਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਦਾ ਪਾਣੀ ਛਾਣ ਲਓ ਅਤੇ ਬਾਅਦ ‘ਚ ਇਸ ‘ਚ ਇੱਕ ਚੱਮਚ ਸ਼ਹਿਦ ਮਿਲਾ ਕੇ ਖ਼ਾਲੀ ਪੇਟ ਪੀਓ। ਤੁਸੀਂ ਚਾਹੋ ਤਾਂ ਛਾਣੀ ਹੋਈ ਅਜਵਾਇਣ ਨੂੰ ਧੁੱਪ ‘ਚ ਸੁੱਕਾ ਕੇ ਦੁਬਾਰਾ ਵਰਤੋਂ ਕਰ ਸਕਦੇ ਹੋ। ਲਗਾਤਾਰ 30 ਦਿਨ ਇਸ ਪਾਣੀ ਦੀ ਖ਼ਾਲੀ ਪੇਟ ਵਰਤੋਂ ਕਰੋ। ਮੋਟਾਪਾ ਆਪਣੇ ਆਪ ਘੱਟ ਹੋਣਾ ਸ਼ੁਰੂ ਹੋ ਜਾਵੇਗਾ।