ਅਦਾਕਾਰ ਗੋਵਿੰਦਾ ਦਾ ਕਹਿਣਾ ਹੈ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਉਸ ਨੂੰ ਫ਼ਿਲਮਾਂ ‘ਚ ਰੋਮੈਂਟਿਕ ਸੀਨ ਕਰਨ ਤੋਂ ਡਰ ਲਗਦਾ ਸੀ। ਹਾਲ ਹੀ ‘ਚ ਗੋਵਿੰਦਾ ਅਤੇ ਅਦਾਕਾਰ ਵਰੁਣ ਸ਼ਰਮਾ ਨੇ ਇੰਡੀਆਜ਼ ਬੈੱਸਟ ਡਰਾਮੇਬਾਜ਼ ਸ਼ੋਅ ਦੀ ਸ਼ੂਟਿੰਗ ਕੀਤੀ ਹੈ। ਇਸ ਦੌਰਾਨ ਗੋਵਿੰਦਾ ਤੋਂ ਪੁੱਛਿਆ ਗਿਆ ਕਿ ਉਸ ਨੂੰ ਕਦੇ ਫ਼ਿਲਮ ਲਈ ਕਿਸੇ ਸੀਨ ਨੂੰ ਸ਼ੂਟ ਕਰਨ ‘ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ? ਇਸ ‘ਤੇ ਗੋਵਿੰਦਾ ਨੇ ਕਿਹਾ, ”ਮੈਂ ਰੋਮੈਂਸ ਕਰਨ ‘ਚ ਚੰਗਾ ਨਹੀਂ ਸੀ। ਮੇਰੀ ਪਹਿਲੀ ਫ਼ਿਲਮ ਇਲਜ਼ਾਮ ਦੇ ਇੱਕ ਸੀਨ ਵਿੱਚ ਮੈਂ ਡਾਂਸ ਕਰਦੇ ਸਮੇਂ ਆਪਣੀ ਸਾਥੀ ਅਦਾਕਾਰਾ ਨੀਲਮ ਦੇ ਕਰੀਬ ਆਉਣਾ ਸੀ, ਪਰ ਮੈਂ ਅਜਿਹਾ ਨਹੀਂ ਕਰ ਪਾ ਰਿਹਾ ਸੀ। ਮੈਨੂੰ ਤਾਂ ਘਬਰਾਹਟ ਮਹਿਸੂਸ ਹੋਣ ਲਗੀ। ਫ਼ਿਰ ਸਾਡੀ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਨੇ ਮੇਰੀ ਇਸ ਸੀਨ ਨੂੰ ਸ਼ੂਟ ਕਰਨ ‘ਚ ਮਦਦ ਕੀਤੀ ਅਤੇ ਇਸ ਤਰ੍ਹਾਂ ਮੈਂ ਹੌਲੀ-ਹੌਲੀ ਰੋਮੈਂਸ ਕਰਨਾ ਸਿੱਖ ਗਿਆ।
–











