ਇਲਾਹਾਬਾਦ : ਆਪਣੀ ਕਰਤੂਤ ਨਾਲ ਜਨਤਾ ਦੀਆਂ ਨਜ਼ਰਾਂ ‘ਚ ਡਿੱਗ ਚੁੱਕੀ ਪੁਲਸ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ। ਪੁਲਸ ਦੀ ਇਸ ਹਰਕਤ ਕਾਰਨ ਈਮਾਨਦਾਰ ਪੁਲਸ ਵਾਲਿਆਂ ‘ਤੇ ਵੀ ਪ੍ਰਸ਼ਨ ਚਿੰਨ ਲੱਗ ਗਿਆ ਹੈ। ਦਰਅਸਲ ਇਲਾਹਾਬਾਦ ਦੇ ਨੈਨੀ ਥਾਣੇ ‘ਚ ਮਲਖਾਨੇ ਦਾ ਇੰਚਾਰਜ ਰਹੇ ਇਕ ਪੁਲਸ ਵਾਲੇ ਨੇ 25 ਲੱਖ ਦੀ ਚੋਰੀ ਕਰ ਲਈ ਅਤੇ ਇਨ੍ਹਾਂ ਰੁਪਇਆਂ ਨਾਲ ਜੰਮ ਕੇ ਐਸ਼ ਕੀਤੀ। ਮਾਮਲਾ ਪਕੜ ‘ਚ ਆਉਣ ਤੋਂ ਬਾਅਦ ਪੁਲਸ ਨੇ ਚੋਰੀ ਦੇ ਦੋਸ਼ੀ ਪੁਲਸ ਵਾਲੇ ‘ਤੇ ਸ਼ਿੰਕਜਾ ਕਸਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੀ ਹੈ ਮਾਮਲਾ?
ਇਲਾਹਾਬਾਦ ਪੁਲਸ ਨੇ ਸਾਲ 2014 ‘ਚ ਚੈਕਿੰਗ ਮੁਹਿੰਮ ਦੌਰਾਨ ਕੋਲਕਾਤਾ ਦੀ ਯੂਨੀਵਰਸਲ ਮਲਟੀ ਸਟੇਟ ਕੋ-ਓਪਰੈਟਿਵ ਸੁਸਾਇਟੀ ਦੇ ਕਰੀਬ ਪੌਨੇ ਦੋ ਕਰੋੜ ਰੁਪਏ ਜ਼ਬਤ ਕੀਤੇ ਸਨ। ਜ਼ਬਤ ਕੀਤੀ ਗਈ ਰਕਮ ਨੈਨੀ ਥਾਣੇ ਦੇ ਮਾਲਖਾਨੇ ‘ਚ ਜਮਾ ਕੀਤੀ ਗਈ ਸੀ। ਕੰਪਨੀ ਨੇ ਕੁਝ ਮਹੀਨਿਆਂ ਬਾਅਦ ਕੋਰਟ ਤੋਂ ਰਿਲੀਜ਼ ਆਰਡਰ ਹਾਸਲ ਕੀਤਾ ਪਰ ਥਾਣੇ ਜਾਣ ‘ਤੇ ਪਤਾ ਲੱਗਾ ਕਿ ਮਾਲਖਾਨੇ ਦੇ ਮੁੰਸ਼ੀ ਦਾ ਤਬਾਦਲਾ ਭਦੋਹੀ ਜ਼ਿਲੇ ਲਈ ਹੋ ਗਿਆ ਹੈ ਅਤੇ ਉਥੇ ਕਿਸੇ ਨੂੰ ਚਾਰਜ ਅਤੇ ਚਾਬੀ ਦਿੱਤੇ ਬਿਨਾਂ ਹੀ ਚਲਾ ਗਿਆ ਹੈ।
ਅਫਸਰਾਂ ਨੇ ਭਦੋਹੀ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ 6 ਮਹੀਨੇ ਬਤੀਤ ਹੋਣ ਦੇ ਬਾਵਜੂਦ ਉਸ ਨੇ ਉਥੇ ਜੁਆਇਨ ਹੀ ਨਹੀਂ ਕੀਤਾ ਹੈ। ਮੈਜਿਸਟ੍ਰੇਟ ਦੀ ਮੌਜੂਦਗੀ ‘ਚ ਮਾਲਖਾਨੇ ਦਾ ਤਾਲਾ ਤੋੜਿਆ ਗਿਆ ਤਾਂ ਕੰਪਨੀ ਤੋਂ ਜ਼ਬਤ ਪੌਨੇ 2 ਕਰੋੜ ‘ਚੋਂ 25 ਲੱਖ ਰੁਪਏ ਮਿਲੇ। ਜ਼ਿਆਦਾਤਰ ਗੱਡੀਆਂ ‘ਚੋਂ ਕੁਝ ਨੋਟ ਕੱਢੇ ਗਏ ਸਨ। ਇਸ ਤੋਂ ਬਾਅਦ ਦੋਸ਼ੀ ਚੋਰ ਦੀ ਭਾਲ ਕਰਕੇ ਉਸ ਨੂੰ ਕੌਸ਼ਾਂਬੀ ਜ਼ਿਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਅਫਸਰਾਂ ਦਾ ਦਾਅਵਾ ਹੈ ਕਿ ਦੋਸ਼ੀ ਪੁਲਸ ਵਾਲੇ ਨੇ ਆਪਣਾ ਦੋਸ਼ ਕਬੂਲ ਵੀ ਕਰ ਲਿਆ ਹੈ। ਦੋਸ਼ੀ ਪੁਲਸ ਵਾਲੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।













