ਰਮਨਜੀਤ ਸਿੱਕੀ ਹੀ ਹੋਣਗੇ ਕਾਂਗਰਸੀ ਉਮੀਦਵਾਰ ਖਡੂਰ ਸਾਹਿਬ ਤੋਂ

1ਚੰਡੀਗੜ  : ਖਡੂਰ ਸਾਹਿਬ ਦੀ ਹੋ ਰਹੀ ਜ਼ਿਮਨੀ ਚੋਣ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੱਕੀ ਹੀ ਹੋ ਸਕਦੇ ਹਨ। ਇਸ ਗੱਲ ਦਾ ਸੰਕੇਤ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਦਿੰਦਿਆਂ ਕਿਹਾ ਕਿ ਰਮਨਜੀਤ ਸਿੱਕੀ ਦਾ ਦਾਅਵਾ ਹੋਰਨਾਂ ਸਭਨਾਂ ਤੋਂ ਮਜ਼ਬੂਤ ਹੈ। ਪਰ ਇਸ ਦਾ ਅੰਤਿਮ ਫੈਸਲਾ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸੂਤਰ ਵੀ ਰਮਨਜੀਤ ਸਿੰਘ ਸਿੱਕੀ ਨੂੰ ਹੀ ਕਾਂਗਰਸ ਦਾ ਮਜਬੂਤ ਉਮੀਦਵਾਰ ਸਮਝਦੇ ਹਨ।
ਅੱਜ ਇਥੇ ਕਾਂਗਰਸ ਭਵਨ ਵਿਚ ਡਾ. ਬੀ.ਆਰ.ਅੰਬੇਦਕਰ ਦੀ 125ਵੀਂ ਜਯੰਤੀ ਮਨਾਉਣ ਸਬੰਧੀ ਹੋਈ ਉਚ ਪੱਧਰੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਦੇ ਐਲਾਨ ਬਾਰੇ ਮੀਟਿੰਗ ਵਿਚ ਕੋਈ ਅੰਿਤਮ ਫੈਸਲਾ ਨਹੀਂ ਲਿਆ ਗਿਆ, ਪਰ ਇਸ ਬਾਰੇ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ।
ਇਸ ਗੱਲ ਤੋਂ ਸਪਸ਼ਟ ਹੋ ਗਿਆ ਹੈ ਕਿ ਖਡੂਰ ਸਾਹਿਬ ਦੀ ਹੋ ਰਹੀ ਉਪ ਚੋਣ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਵਿਚਕਾਰ ਹੀ ਹੋਵੇਗਾ।
ਅੱਜ ਦੀ ਮੀਟਿੰਗ ਵਿਚ ਡਾ. ਸ਼ਕੀਲ ਅਹਿਮਦ ਤੋਂ ਇਲਾਵਾ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਚੌਧਰੀ ਸੰਤੋਖ ਸਿੰਘ ਐਮ.ਪੀ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੌਤ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਲਾਲੀ ਅਤੇ ਹੋਰ ਦਲਿਤ ਭਾਈਚਾਰੇ ਦੇ ਭਾਰੀ ਗਿਣਤੀ ਵਿਚ ਸੀਨੀਅਰ ਲੀਡਰ ਮੌਜੂਦ ਸਨ।