ਜਲੰਧਰ – ਦੱਖਣੀ ਅਫ਼ਰੀਕਾ ਦੇ ਧਮਾਕੇਦਾਰ ਬੱਲੇਬਾਜ਼ ਅਤੇ ਵਨ ਡੇ ਕ੍ਰਿਕਟ ‘ਚ ਸਭ ਤੋਂ ਤੇਜ਼ (31 ਗੇਂਦਾਂ) ਸੈਂਕੜਾ ਲਗਾਉਣ ਵਾਲੇ ਏ. ਬੀ. ਡੀਵਿਲੀਅਰਜ਼ ਨੇ ਮਈ ‘ਚ ਕ੍ਰਿਕਟ ਦੇ ਸਾਰੇ ਫ਼ੌਰਮੈਟਾਂ ਤੋਂ ਅਚਾਨਕ ਸੰਨਿਆਸ ਲੈਣ ਦਾ ਫ਼ੈਸਲਾ ਕਰ ਸਾਰਿਆਂ ਨੂੰ ਹਿਰਾਨ ਕਰ ਦਿੱਤਾ ਸੀ, ਪਰ ਹੁਣ ਖ਼ਬਰ ਹੈ ਕਿ ਡੀਵਿਲੀਅਰਜ਼ ਮੈਦਾਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਡੀਵਿਲੀਅਰਜ਼ ਨੇ ਖੁਦ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਹੈ। ਟਵੀਟ ‘ਚ ਲਿਖਿਆ ਹੈ- ਹੁਣ ਸਮਾਂ ਪੀ. ਐੱਸ. ਐੱਲ. ਟੀ-20 ਲੀਗ ਦਾ ਹੈ। ਫ਼ਰਵਰੀ ‘ਚ ਪਾਰਟੀ ਹੋਣ ਵਾਲੀ ਹੈ।
ਆਈ. ਪੀ. ਐੱਲ. ‘ਚ ਰੌਇਲ ਚੈਲੇਂਜਰਜ਼ ਬੈਂਗਲੁਰੂ ਦੇ ਲਈ ਖੇਡਣ ਵਾਲੇ ਡੀਵਿਲੀਅਰਜ਼ ਪਾਕਿਸਤਾਨ ਸੁਪਰ ਲੀਗ ‘ਚ ਕਿਸ ਟੀਮ ਵਲੋਂ ਖੇਡਣਗੇ, ਇਸ ਨੂੰ ਲੈ ਕੇ ਅਜੇ ਪੁਸ਼ਟੀ ਨਹੀਂ ਹੋਈ, ਪਰ ਫ਼ੈਨਜ਼ ਸਿਰਫ਼ ਇਸ ‘ਚ ਖ਼ੁਸ਼ ਨਜ਼ਰ ਆ ਰਹੇ ਹਨ ਕਿ ਇੱਕ ਵਾਰ ਫ਼ਿਰ ਤੋਂ ਉਨ੍ਹਾਂ ਨੂੰ ਆਪਣਾ ਮਨਪਸੰਦ ਸਟਾਰ ਖਿਡਾਰੀ ਮੈਦਾਨ ‘ਤੇ ਦੌੜਾਂ ਬਣਾਉਦਾ ਨਜ਼ਰ ਆਵੇਗਾ। ਹਾਲਾਂਕਿ ਇਸ ਦੌਰਾਨ ਡੀਵਿਲੀਅਰਜ਼ ਨੇ ਸਿਰਫ਼ ਟਾਊਨ ਟਾਈਟਨ ਵਲੋਂ ਕ੍ਰਿਕਟ ਖੇਡਦੇ ਰਹਿਣ ਦੀ ਗੱਲ ਮੰਨੀ ਸੀ, ਪਰ ਹੌਲੀ-ਹੌਲੀ ਡੀਵਿਲੀਅਰਜ਼ ਨੇ ਇਸ ਦੀ ਵੀ ਪੁਸ਼ਟੀ ਕਰ ਦਿੱਤੀ ਸੀ ਕਿ ਉਹ ਆਈ. ਪੀ. ਐੱਲ ‘ਚ ਵੀ ਖੇਡਣਗੇ ਹੁਣ ਪੀ. ਐੱਸ. ਐੱਲ. ‘ਚ ਵੀ ਖੇਡਣਗੇ।












