ਜ਼ਖ਼ਮੀ ਚੰਡੀਮਲ ਹੋਇਆ ਏਸ਼ੀਆ ਕੱਪ ਤੋਂ ਬਾਹਰ

ਨਵੀਂ ਦਿੱਲੀ – ਸ਼੍ਰੀਲੰਕਾ ਕ੍ਰਿਕਟ ਟੀਮ ਦੇ ਟੈੱਸਟ ਕਪਤਾਨ ਦਿਨੇਸ਼ ਚੰਡੀਮਲ ਨੂੰ ਸੱਟ ਦੇ ਕਾਰਨ ਏਸ਼ੀਆ ਕੱਪ ਦੀ ਟੀਮ ‘ਚੋਂ ਆਪਣਾ ਨਾਂ ਵਾਪਿਸ ਲੈ ਲਿਆ। ਉਸ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇੱਕ ਬਿਆਨ ‘ਚ ਕਿਹਾ ਕਿ 28 ਸਾਲ ਦੇ ਚੰਡੀਮਲ ਦੀ ਉਂਗਲੀ ਘਰੇਲੂ ਟੀ-20 ਸੀਰੀਜ਼ ‘ਚ ਜ਼ਖ਼ਮੀ ਹੋ ਗਈ ਸੀ ਜਿਸ ਨੂੰ ਠੀਕ ਹੋਣ ਲਈ ਅਜੇ ਹੋਰ ਸਮਾਂ ਚਾਹੀਦਾ ਹੈ।
ਬੋਰਡ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ‘ਚ ਸੁਰੂ ਹੋ ਰਹੇ 6 ਦੇਸ਼ਾਂ ਦੇ ਏਸ਼ੀਆ ਕੱਪ ਟੂਰਨਾਮੈਂਟ ‘ਚ ਚੰਡੀਮਲ ਦੀ ਜਗ੍ਹਾ ਡਿਕਵੇਲਾ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ।