ਠੰਡੀਆਂ ਹਵਾਵਾਂ ਕਾਰਨ ਇਕ ਵਾਰ ਫ਼ਿਰ ਤੋਂ ਪੈਣ ਲੱਗੀ ਕੜਾਕੇ ਦੀ ਠੰਡ ਵਿੱਚ ਡਾਕਟਰਾਂ ਨੇ ਬਲੱਡ ਪ੍ਰੈਸ਼ਰ ਦੇ ਪ੍ਰਤੀ ਵਿਸ਼ੇਸ਼ ਰੂਪ ਨਾਲ ਅਲਰਟ ਦੀ ਰਹਿਣ ਦੀ ਸਲਾਹ ਦਿੱਤੀ ਹੈ। ਉੱਤਰ-ਪ੍ਰਦੇਸ਼ ਦੇ ਡਾਕਟਰਾਂ ਮੁਤਾਬਕ ਸਰਦੀਆਂ ‘ਚ ਸਿਮਪੈਥੇਪਿਕ ਨਰਵਸ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਸਰੀਰ ‘ਚ ਕੈਟੇਕੋਲੀਮਿਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ ਜੋ ਦਿਲ ਦੀਆਂ ਧੜਕਨਾਂ ਵਧਾ ਦਿੰਦਾ ਹੈ, ਇਸ ਨਾਲ ਬਲੱਡਪ੍ਰੈਸ਼ਰ ਵੱਧ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਦੀਆਂ ‘ਚ ਸਰੀਰ ਦੇ ਤਾਪਮਾਨ ਦੀ ਗਰਮੀ ਦੇ ਪੱਧਰ ਨੂੰ ਬਣਾ ਕੇ ਰੱਖਣ ਲਈ ਖੂਨ ਦੇ ਦਬਾਅ ਨੂੰ ਰੋਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸਾਡੇ ਸਰੀਰ ‘ਚ ਅਲਫ਼ਾ ਰਿਸੈਪਟਰ ਹੁੰਦੇ ਹੋਏ ਹਨ ਜੋ ਸਰਦੀਆਂ ‘ਚ ਵੱਧ ਸਰਗਰਮ ਹੋ ਜਾਂਦੇ ਹਨ, ਜਿਸ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੋਡੀਅਮ ਦੀ ਵੱਧ ਮਾਤਰਾ ਜਾਂ ਪੋਟਾਸ਼ੀਅਮ ਦੀ ਕਮੀ ਖੂਨ ਦੇ ਦਬਾਅ ਨੂੰ ਵਧਾ ਦਿੰਦੀ ਹੈ। ਇਸ ਦੇ ਨਾਲ ਹੀ ਜੇਕਰ ਸਰੀਰ ‘ਚ ਵਿਟਾਮਿਨ ਡੀ. ਦੀ ਮਾਤਰਾ ਕਾਫ਼ੀ ਘੱਟ ਹੋਵੇਗੀ ਤਾਂ ਉਸ ਨਾਲ ਵੀ ਬਲੱਡ ਪ੍ਰੈਸ਼ਰ ਦੀ ਸ਼ੰਕਾ ਵੱਧ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਦਵਾਈਆਂ ਜਿਵੇਂ ਗਰਭ ਰੋਕੂ ਗੋਲੀਆਂ, ਪੇਨ ਕਿਲਰ ਦੀ ਵੱਧ ਮਾਤਰਾ ‘ਚ ਵਰਤੋਂ ਕਰਨੀ ਅਤੇ ਹੋਰ ਦਵਾਈਆਂ ਵੀ ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਦੀਆਂ ‘ਚ ਬਲੱਡਪ੍ਰੈਸ਼ਰ ਦੇ ਪ੍ਰਤੀ ਵਿਸ਼ੇਸ਼ ਰੂਪ ਨਾਲ ਅਲਰਟ ਰਹੋ ਅਤੇ ਕਿਸੇ ਤਜ਼ਰਬੇਦਾਰ ਡਾਕਟਰ ਤੋਂ ਰੋਜ਼ਾਨਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹੋ।










