ਬਲੱਡ ਪ੍ਰੈਸ਼ਰ ਹਾਈ ਅਤੇ ਲੋਅ ਹੋਣ ‘ਤੇ ਅਪਣਾਓ ਇਹ ਘਰੇਲੂ ਨੁਸਖੇ

ਲਾਈਫ਼ ਸਟਾਈਲ ਬਦਲਣ ਦੌਰਾਨ ਲੋਕਾਂ ਦੀ ਹੈਲਥ ਸਮੱਸਿਆ ਵੀ ਵਧਦੀ ਜਾ ਰਹੀ ਹੈ ਲੋਕਾਂ ‘ਚ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਬਲੱਡ ਪ੍ਰੈਸ਼ਰ ਇਕਦਮ ਲੋਅ ਜਾਂ ਹਾਈ ਹੋਣਾ ਦੋਹੇਂ ਹੀ ਸਿਹਤ ਲਈ ਖ਼ਤਰਨਾਕ ਹੁੰਦੇ ਹਨ। ਸਿਹਤਮੰਦ ਜ਼ਿੰਦਗੀ ਲਈ ਬਲੱਡ ਪ੍ਰੈਸ਼ਰ ਨੌਰਮਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਅਜਿਹੇ ਘਰੇਲੂ ਉਪਾਅ ਦੱਸ ਰਹੇ ਹਾਂ ਜੋ ਬਲੱਡ ਪ੍ਰੈਸ਼ਰ ਹਾਈ ਅਤੇ ਲੋਅ ਹੋਣ ‘ਤੇ ਕਰਨੇ ਚਾਹੀਦੇ ਹਨ।
ਹਾਈ ਬਲੱਡ ਪ੍ਰੈਸ਼ਰ ਹੋਣ ਦੀ ਸੂਰਤ ਵਿੱਚ ਕਰੋ ਇਹ ਉਪਾਅ
ਨਿੰਬੂ – ਹਾਈ ਬਲੱਡ ਪ੍ਰੈਸ਼ਰ ਹੋਣ ‘ਤੇ ਨਿੰਬੂ ਪਾਣੀ ਕਾਫ਼ੀ ਫ਼ਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ ਸਵੇਰੇ ਖ਼ਾਲੀ ਪੇਟ ਇੱਕ ਗਲਾਸ ਕੋਸੇ ਪਾਣੀ ‘ਚ ਅੱਧਾ ਨਿੰਬੂ ਨਿਚੋੜ ਕੇ ਪੀਓ ਜਾਂ ਫ਼ਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਗਿਲਾਸ ਨਿੰਬੂ ਪਾਣੀ ਪੀਓ।
ਲਸਣ – ਲਸਣ ‘ਚ ਨਾਈਟ੍ਰਿਕ-ਔਕਸਾਈਡ ਅਤੇ ਹਾਈਡ੍ਰੋਜਨ-ਸਲਫ਼ਾਈਡ ਨੂੰ ਵਧਾ ਕੇ ਬਲੱਡ ਵੇਸੈਲਜ਼ ਸਾਫ਼ ਕਰਨ ‘ਚ ਮਦਦ ਕਰਦਾ ਹੈ। ਇਹ ਬਲੱਡ ‘ਚ ਥੱਕਾ ਨਹੀਂ ਜੰਮਣ ਦਿੰਦਾ ਅਤੇ ਕੋਲੈਸਟਰੋਲ ਨੂੰ ਵੀ ਕੰਟਰੋਲ ‘ਚ ਰੱਖਦਾ ਹੈ।
ਕੇਲੇ – ਕੇਲੇ ‘ਚ ਪੋਟੈਸ਼ੀਅਮ ਦੀ ਕਾਫ਼ੀ ਮਾਤਰਾ ਮੌਜੂਦ ਹੁੰਦੀ ਹੈ ਜੋ ਸ਼ਰੀਰ ‘ਚ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਰੋਜ਼ਾਨਾ 1 ਜਾਂ 2 ਕੇਲੇ ਖਾਣੇ ਚਾਹੀਦੇ ਹਨ।
ਨਾਰੀਅਲ ਪਾਣੀ – ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਾਰੀਅਲ ਪਾਣੀ ਕਾਫ਼ੀ ਫ਼ਾਇਦੇਮੰਦ ਹੈ। ਇਹ ਸਿਸਟੋਲਿਕ ਦਬਾਅ ਨੂੰ ਘੱਟ ਕਰਦਾ ਹੈ। ਇਸ ਲਈ ਦਿਨ ‘ਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ। ਖ਼ਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਇਸ ਦਾ ਜ਼ਿਆਦਾ ਫ਼ਾਇਦਾ ਮਿਲਦਾ ਹੈ।
ਲੋਅ ਬਲੱਡ ਪ੍ਰੈਸ਼ਰ ਹੋਣ ‘ਤੇ ਕਰੋ ਇਹ ਉਪਾਅ
ਸ਼ੱਕਰਕੰਦੀ – ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ‘ਤੇ ਸ਼ੱਕਰਕੰਦੀ ਬਹੁਤ ਹੀ ਵਧੀਆ ਉਪਾਅ ਹੈ। ਇਸ ਲਈ ਦਿਨ ‘ਚ ਦੋ ਵਾਰ ਇੱਕ ਕੱਪ ਸ਼ੱਕਰਕੰਦੀ ਦਾ ਜੂਸ ਪੀਓ।
ਤੁਲਸੀ – ਜਿਨ੍ਹਾਂ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ 10-15 ਤੁਲਸੀ ਦੇ ਪੱਤੇ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਰਸ ਕੱਢ ਲੈਣ। ਫ਼ਿਰ ਇਸ ਨੂੰ ਇੱਕ ਚੱਮਚ ਸ਼ਹਿਦ ਨਾਲ ਖ਼ਾਲੀ ਪੇਟ ਖਾਓ।
ਬਾਦਾਮ – ਰਾਤ ਨੂੰ ਸੱਤ ਬਾਦਾਮ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦੇ ਛਿਲਕੇ ਉਤਾਰ ਕੇ ਪੀਸ ਲਓ ਅਤੇ ਥੋੜ੍ਹੀ ਦੇਰ ਦੁੱਧ ‘ਚ ਉਬਾਲ ਲਓ। ਫ਼ਿਰ ਇਸ ਨੂੰ ਕੋਸਾ ਕਰ ਕੇ ਪੀਓ।
ਕੌਫ਼ੀ – ਇਸ ‘ਚ ਕੈਫ਼ੀਨ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਹ ਲੋਅ ਬਲੱਡ ਪ੍ਰੈਸ਼ਰ ਨੂੰ ਬਹੁਤ ਤੇਜ਼ੀ ਨਾਲ ਵਧਾ ਦਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।