ਜਲੰਧਰ : ਸੂਬਾ ਸਰਕਾਰ ਨੇ ਬੀਤੇ ਡੇਢ ਸਾਲ ‘ਚ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਰਿਪੋਰਟ ਜ਼ਿਲ•ਾ ਪ੍ਰਸ਼ਾਸਨ ਤੋਂ ਤਲਬ ਕੀਤੀ ਹੈ। ਸਾਲ 2013 ਤੋਂ ਲੈ ਕੇ ਦਸੰਬਰ 2015 ਤਕ ਜਲੰਧਰ ‘ਚ ਜਿੰਨੇ ਵੀ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਖ਼ੁਦਕੁਸ਼ੀ ਦੇ ਮਾਮਲੇ ਰਿਪੋਰਟ ਹੋਏ ਹਨ, ਸਭ ਦੀ ਸੂਚੀ ਸੂਬਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਲਬ ਕੀਤੀ ਹੈ। ਜ਼ਿਲ•ਾ ਪ੍ਰਸ਼ਾਸਨ ਵੱਲੋਂ ਰਿਪੋਰਟ ਤਿਆਰ ਕਰਵਾਈ ਗਈ ਹੈ, ਜਿਸ ਦੇ ਮੁਤਾਬਕ ਜਲੰਧਰ ‘ਚ ਉਕਤ ਸਮੇਂ ਤੋਂ ਕੋਈ ਵੀ ਕਿਸਾਨ ਜਾਂ ਖੇਤ ਮਜ਼ਦੂਰ ਦਾ ਖ਼ੁਦਕੁਸ਼ੀ ਮਾਮਲਾ ਰਿਪੋਰਟ ਨਹੀਂ ਹੋਇਆ ਹੈ।
ਤਹਿਸੀਲਦਾਰ-1 ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਤਹਿਸੀਲ ‘ਚ ਇਕ ਵੀ ਕੇਸ ਰਿਪੋਰਟ ਨਹੀਂ ਹੋਇਆ ਹੈ। ਜਦਕਿ ਬਾਕੀ ਤਹਿਸੀਲਾਂ ‘ਚੋਂ ਵੀ ਅਜਿਹੀ ਹੀ ਰਿਪੋਰਟ ਆਈ ਹੈ। ਸੂਬਾ ਸਰਕਾਰ ਵੱਲੋਂ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਰਿਪੋਰਟ ਇਕੱਠੀ ਕਰਵਾਉਣ ਦੇ ਬਾਅਦ ਛੇਤੀ ਹੀ ਰਾਹਤ ਪੈਕੇਜ ਦੇ ਐਲਾਨ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦਰਅਸਲ ਅਜਿਹੀਆਂ ਰਿਪੋਰਟ ਪੂਰੇ ਸੂਬੇ ਤੋਂ ਮੰਗਵਾਈ ਗਈ ਹੈ। ਕੁਝ ਮਹੀਨੇ ਪਹਿਲਾਂ ਪੰਜਾਬ ‘ਚ ਨਰਮੇ (ਕਪਾਹ) ਦੀ ਫਸਲ ਦੇ ਨੁਕਸਾਨ ਹੋਣ ਕਾਰਨ ਵੱਡੀ ਗਿਣਤੀ ‘ਚ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਕਿਉਂਕਿ ਫਸਲ ਖ਼ਰਾਬ ਹੋਣ ਕਾਰਨ ਉਹ ਕਰਜੇ ਦੇ ਭਾਰ ਹੇਠਾਂ ਦੱਬ ਗਏ ਸਨ। ਹਾਲਾਂਕਿ ਜਲੰਧਰ ‘ਚ ਕਪਾਹ ਦੀ ਖੇਤੀ ਨਹੀਂ ਹੁੰਦੀ, ਜਿਸ ਕਾਰਨ ਇਥੇ ਅਜਿਹਾ ਕੋਈ ਮਾਮਲਾ ਦਰਜ ਨਹੀਂ ਹੋਇਆ। ਉਧਰ, ਮਾਲਵਾ ਤੇ ਮਾਝਾ ਦੇ ਇਲਾਕੇ ‘ਚ ਕਈ ਮਾਮਲੇ ਰਿਪੋਰਟ ਹੋਏ ਹਨ। ਸਰਕਾਰ ਵੱਲੋਂ ਇਨ•ਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰ ਲਈ ਛੇਤੀ ਹੀ ਰਾਹਤ ਜਾਰੀ ਹੋਣ ਦੀ ਉਮੀਦ ਹੈ। ਹਾਲਾਂਕਿ ਇਹ ਸੂਚਨਾ ਕਿਉਂ ਇਕੱਠੀ ਕੀਤੀ ਜਾ ਰਹੀ ਹੈ, ਇਸ ਬਾਰੇ ਅਧਿਕਾਰਕ ਤੌਰ ‘ਤੇ ਕੋਈ ਜਾਣਕਾਰੀ ਨਹੀਂ ਹੈ।















