ਮਹਿਲਾ ਕ੍ਰਿਕਟਰ ਨਾਲ ਲਾਰਡਜ਼ ‘ਚ ਪ੍ਰੈਕਟਿਸ ਕਰ ਰਿਹੈ ਅਰਜੁਨ

ਨਵੀਂ ਦਿੱਲੀ – ਭਾਰਤ ਦੇ ਦਿਗਜ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਇਨ੍ਹਾਂ ਦਿਨ੍ਹਾਂ ‘ਚ ਇੰਗਲੈਂਡ ‘ਚ ਪ੍ਰੈਕਟਿਸ (ਅਭਿਆਸ) ਲਈ ਗਿਆ ਹੋਇਆ ਹੈ। ਉੱਥੇ ਇੰਗਲਿਸ਼ ਮਹਿਲਾ ਕ੍ਰਿਕਟਰ ਡੇਨੀਅਲ ਵਾਟ ਦੇ ਰੁਪ ‘ਚ ਉਸ ਨੂੰ ਇੱਕ ਵਧੀਆ ਦੋਸਤ ਮਿਲ ਗਈ ਹੈ। ਦੋਹਾਂ ਨੂੰ ਕਈ ਵਾਰ ਇਕੱਠਿਆ ਦੇਖਿਆ ਗਿਆ ਹੈ। ਸ਼੍ਰੀਲੰਕਾ ‘ਚ ਭਾਰਤੀ ਅੰਡਰ-19 ਟੀਮ ਦੇ ਲਈ ਸ਼ੁਰੂਆਤ ਕਰਨ ਵਾਲੇ ਅਰਜੁਨ ਇਨ੍ਹਾਂ ਦਿਨ੍ਹਾਂ ‘ਚ ਮੈਰਿਲਬੋਰਨ ਕ੍ਰਿਕਟ ਕਲੱਬ (MCC) ‘ਚ ਟ੍ਰੇਨਿੰਗ ਕਰ ਰਹੇ ਹਨ।

ਯੁਵਾ ਆਲਰਾਊਂਡਰ ਨੂੰ ਹਾਲ ਹੀ ‘ਚ ਲਾਰਡਜ਼ ਦੇ ਗਰਾਊਂਡ ‘ਤੇ ਗਰਾਊਂਡਮੈਨ ਦੀ ਮਦਦ ਕਰਨ ਅਤੇ ਸਟੇਡੀਅਮ ਤੋਂ ਬਾਹਰ ਰੇਡੀਓ ਵੇਚਦੇ ਹੋਏ ਦੇਖਿਆ ਗਿਆ ਸੀ ਅਤੇ ਸੋਸ਼ਲ ਸਾਈਟ ‘ਤੇ ਉਸ ਦੀ ਤਸਵੀਰ ਬਹੁਤ ਚਰਚਾ ‘ਚ ਆਈ ਸੀ। ਇੰਗਲੈਂਡ ਟੀਮ ਦੀ ਮਹਿਲਾ ਖਿਡਾਰੀ ਡੇਨੀਅਲ ਨੇ ਜਦੋਂ ਲਾਰਡਜ਼ ‘ਚ ਅਰਜੁਨ ਨੂੰ ਕੰਮ ਕਰਦੇ ਦੇਖਿਆ ਤਾਂ ਬੋਲ ਕੇ ਕਿਹਾ ਆਪਣਾ ਕੰਮ ਵਧੀਆ ਕਰੋ।
ਦਰਅਸਲ ਡੇਨੀਅਲ ਨੇ ਖ਼ੁਦ ਹੀ ਇਨਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਅਰਜੁਨ ਲਾਰਡਜ਼ ‘ਚ ਗਰਾਊਂਡਮੈਨ ਦੇ ਨਾਲ ਕੰਮ ਕਰ ਰਿਹਾ ਹੈ ਜਦਕਿ ਡੇਨੀਅਲ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਰਜੁਨ ਆਪਣੇ ਗਰਾਊਂਡਮੈਨ ਦੇ ਕੰਮ ‘ਤੇ ਵਾਪਿਸ ਜਾਓ। ਡੇਨੀਅਲ ਨੇ ਆਪਣੇ ਟਵੀਟਰ ‘ਤੇ ਵੀ ਅਰਜੁਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਦੋਵੇਂ ਇਕੱਠੇ ਦਿਖਾਈ ਦੇ ਰਹੇ ਹਨ। ਅਰਜੁਨ ਨੂੰ ਸ਼੍ਰੀਲੰਕਾ ਖ਼ਿਲਾਫ਼ ਯੂਥ ਟੈੱਸਟ ਸੀਰੀਜ਼ ਦੇ ਲਈ ਭਾਰਤ ਦੀ ਅੰਡਰ-19 ਟੀਮ ‘ਚ ਚੁਣਿਆ ਗਿਆ ਹੈ।
ਅਰਜੁਨ ਤੇ ਡੇਨੀਅਲ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਦਰਅਸਲ ਅਰਜੁਨ ਜਦੋਂ ਸਕੂਲ ਪੱਧਰ ‘ਤੇ ਮੈਚਾਂ ਲਈ ਲੰਡਨ ਜਾਂਦਾ ਸੀ ਤਾਂ ਵੀ ਡੇਨੀਅਲ ਨਾਲ ਹੀ ਨਜ਼ਰ ਆਉਂਦਾ ਸੀ। ਅਰਜੁਨ ਤੇ ਡੇਨੀਅਲ ਦੀ ਸਚਿਨ ਤੇਂਦੁਲਕਰ ਨਾਲ ਇੱਕ ਪੁਰਾਣੀ ਤਸਵੀਰ ਵੀ ਇਨ੍ਹਾਂ ਦਿਨ੍ਹਾਂ ‘ਚ ਖ਼ੂਬ ਵਾਇਰਲ ਹੋ ਰਹੀ ਹੈ ਜਿਸ ‘ਚ ਅਰਜੁਨ ਸਿਰਫ਼ 13-14 ਸਾਲ ਦੇ ਨਜ਼ਰ ਆ ਰਿਹੈ।

ਡੇਨੀਅਲ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵਿਆਹ ਲਈ ਪ੍ਰਪੋਜ਼ ਕਰਨ ‘ਤੇ ਚਰਚਾ ‘ਚ ਆਈ ਸੀ। ਦਰਅਸਲ 2014 ‘ਚ ਡੇਨੀਅਲ ਨੇ ਕੋਹਲੀ ਨੂੰ ਇੱਕ ਮੈਚ ‘ਚ ਖੇਡਦੇ ਹੋਏ ਦੇਖਣ ਤੋਂ ਬਾਅਦ ”ਮੈਰੀ ਮੀ ਕੋਹਲੀ” ਦਾ ਟਵੀਟ ਕੀਤਾ ਸੀ।