ਖ਼ਤਰਨਾਕ ਸਾਬਿਤ ਹੋ ਰਹੀ ਹੈ ਪਾਕਿ ਦੀ ਤਿਕੜੀ

ਜਲੰਧਰ: ਅਗਲੇ ਸਾਲ ਮਈ ਵਿੱਚ ਵਿਸ਼ਵ ਕੱਪ ਹੋਣਾ ਹੈ। ਅਜਿਹੀ ਹਾਲਤ ਵਿੱਚ ਸਾਰੀਆਂ ਟੀਮਾਂ ਆਪਣੇ ਟੌਪ ਔਰਡਰ ਦੀ ਮਜ਼ਬੂਤੀ ਲਈ ਯਤਨਸ਼ੀਲ ਹਨ। ਮੌਜੂਦਾ ਸਥਿਤੀ ਵਿੱਚ ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਦਾ ਟੌਪ ਆਰਡਰ ਬੇਹੱਦ ਮਜ਼ਬੂਤ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਤਿੰਨੋਂ ਟੌਪ ਆਰਡਰ ਬੱਲੇਬਾਜ਼ ਇਮਾਮ ਉਲ ਹੱਕ, ਫ਼ਖਰ ਜ਼ਮਾਨ ਅਤੇ ਬਾਬਰ ਆਜ਼ਮ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਹੈ, ਉਸ ਤੋਂ ਧਾਕੜ ਕ੍ਰਿਕਟਰ ਅੰਦਾਜ਼ਾ ਲਾਉਣ ਲੱਗੇ ਹਨ ਕਿ ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿੱਚ ਬਾਕੀ ਟੀਮਾਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ।