ਨਵੀਂ ਦਿੱਲੀ – ਮੁੰਬਈ ਦਾ ਬੱਲੇਬਾਜ਼ ਸਿਧਵੇਸ਼ ਲਾਡ ਚਾਰ ਦੇਸ਼ਾਂ ਦੀ ਅਗਲੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਭਾਰਤ A ਨਾਲ ਖੇਡਦੇ ਹੋਏ ਕੋਚ ਰਾਹੁਲ ਦ੍ਰਵਿੜ ਤੋਂ ਸਿੱਖਣ ਲਈ ਉਤਸੁਕ ਹੈ। ਲਾਡ ਨੇ ਕਿਹਾ, ”ਮੈਨੂੰ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਲਈ ਮਿਲੇਗਾ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਸਕਾਂ। ਵਿਜੇਵਾੜਾ ‘ਚ 17 ਤੋਂ 29 ਅਗਸਤ ਤਕ ਹੋਣ ਵਾਲੀ ਇਸ ਸੀਰੀਜ਼ ‘ਚ ਇੰਡੀਆ-A, ਆਸਟ੍ਰੇਲੀਆ A, ਦੱਖਣੀ ਅਫ਼ਰੀਕਾ ਅਤੇ ਇੰਡੀਆ B ਹਿੱਸਾ ਲੈ ਰਹੀ ਹੈ।
ਲਾਡ ਦਾ ਮੰਨਣਾ ਹੈ ਕਿ ਘਰੇਲੂ ਸਰਕਟ ‘ਤੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਫ਼ਲ ਉਸ ਨੂੰ ਭਾਰਤ A ਟੀਮ ‘ਚ ਚੋਣ ਦੇ ਰੁਪ ‘ਚ ਮਿਲਿਆ ਹੈ। ਉਸ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਘਰੇਲੂ ਸੈਸ਼ਨ ‘ਚ ਮੇਰਾ ਜੋ ਪ੍ਰਦਰਸ਼ਨ ਰਿਹਾ ਹੈ ਉਸ ਨੂੰ ਦੇਖਦੇ ਹੋਏ ਇਹ ਮੌਕਾ ਮਿਲਣਾ ਹੀ ਚਾਹੀਦਾ ਸੀ। ਮੈਂ ਆਪਣੀ ਵਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।”












