ਕੀ ਕੈਂਸਰ ਲਾਇਲਾਜ ਹੈ? ਜੀ ਨਹੀਂ। ਕੈਂਸਰ ਇਲਾਜਯੋਗ ਹੈ। ਇਹ ਰੋਗ ਦੇ ਪੜਾਅ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਇਲਾਜ ਕਿੰਨਾ ਸਫ਼ਲ ਹੋਵੇਗਾ। ਮੋਟੇ ਰੂਪ ਵਿੱਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਤਿੰਨ ਪੜਾਅ ਤਕ ਚੀਰ-ਫ਼ਾੜ, ਰੇਡੀਓ ਕਿਰਣਾਂ ਅਤੇ ਕੀਮੋਥੈਰੇਪੀ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਚੌਥੇ ਪੜਾਅ ਵਿੱਚ ਮੁੱਖ ਇਲਾਜ ਕੀਮੋਥੈਰੇਪੀ ਦੁਆਰਾ ਹੀ ਹੁੰਦਾ ਹੈ। ਅੱਜ ਕੱਲ੍ਹ ਨਵੀਆਂ ਤੋਂ ਨਵੀਆਂ ਇਲਾਜ ਵਿਧੀਆਂ ਅਤੇ ਤਕਨੀਕਾਂ ਰਾਹੀਂ ਲਗਾਤਾਰ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਜਿੰਨਾ ਜਲਦੀ ਅਤੇ ਅਨੁਸ਼ਾਸਤ ਤਰੀਕੇ ਨਾਲ ਕੈਂਸਰ ਦਾ ਇਲਾਜ ਕਰਵਾਇਆ ਜਾਵੇ, ਓਨੀ ਹੀ ਸਫ਼ਲਤਾ ਦੀ ਸੰਭਾਵਨਾ ਵੱਧ ਹੋਵੇਗੀ। ਕੀ ਕੈਂਸਰ ਲਾਗ ਦੀ ਬਿਮਾਰੀ ਹੈ? ਨਹੀਂ। ਕੈਂਸਰ ਦੇ ਮਰੀਜ਼ ਨਾਲ ਮਿਲਣ-ਬੈਠਣ, ਗੱਲਾਂ ਕਰਨ, ਖਾਣਾ ਖਾਣ ਜਾਂ ਉਸ ਦੀ ਦੇਖਭਾਲ ਕਰਨ ਨਾਲ ਕੈਂਸਰ ਨਹੀਂ ਫ਼ੈਲਦਾ। ਕੈਂਸਰ ਦੇ ਮਰੀਜ਼ ਨੂੰ ਘਰ-ਪਰਿਵਾਰ ਅਤੇ ਸਮਾਜ ਵਿੱਚ ਢੁਕਵਾਂ ਮਾਣ-ਇੱਜ਼ਤ ਦੇਣਾ ਸਭਿਅਕ ਸਮਾਜ ਦਾ ਫ਼ਰਜ਼ ਹੈ। ਕੀ ਕੈਂਸਰ ਦੀ ਰੋਕਥਾਮ ਸੰਭਵ ਹੈ? ਜਵਾਬ: 33 ਫ਼ੀਸਦੀ ਕੈਂਸਰ ਮਾੜੀਆਂ ਆਦਤਾਂ ਅਤੇ ਸਿਹਤ ਵਿਰੋਧੀ ਜੀਵਨ-ਜਾਚ ਕਰ ਕੇ ਹੁੰਦੇ ਹਨ, ਜਿਵੇਂ ਤੰਬਾਕੂਨੋਸ਼ੀ, ਸ਼ਰਾਬ ਦਾ ਵਧੇਰੇ ਸੇਵਨ, ਆਰਾਮਪ੍ਰਸਤੀ, ਮੋਟਾਪਾ ਅਤੇ ਵਧੇਰੇ ਚਰਬੀ, ਮਿਰਚ-ਮਸਾਲਿਆਂ ਵਾਲੀ ਖ਼ੁਰਾਕ। ਇਨ੍ਹਾਂ ਆਦਤਾਂ ਤੋਂ ਬਚਣ ਨਾਲ ਕੈਂਸਰ ਦੀ ਕੁੱਝ ਹੱਦ ਤਕ ਰੋਕਥਾਮ ਕੀਤੀ ਜਾ ਸਕਦੀ ਹੈ। ਸਰਵਾਈਕਲ ਕੈਂਸਰ ਅਤੇ ਜਿਗਰ ਦੇ ਕੈਂਸਰ ਨੂੰ ਟੀਕਾਕਰਨ ਦੁਆਰਾ ਕਾਫ਼ੀ ਹੱਦ ਤਕ ਰੋਕਿਆ ਜਾ ਸਕਦਾ ਹੈ। ਕੀ ਕੈਂਸਰ ਹੋਣ ਤੋਂ ਬਾਅਦ ਇਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ? ਜੀ ਹਾਂ। ਬਹੁਤ ਸਾਰੇ ਹਾਲਾਤ ਵਿੱਚ ਕੈਂਸਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਪਹਿਲੇ ਤੋ੬ ਤੀਜੇ ਪੜਾਅ ਤਕ ਵਾਲੇ ਕੈਂਸਰ ਸ਼ਾਮਿਲ ਹਨ। ਇਸ ਤੋ੬ ਇਲਾਵਾ ਤਕਨੀਕੀ ਤਰੱਕੀ ਤਹਿਤ ਕੁੱਝ ਘੱਟ ਫ਼ੈਲੇ ਹੋਏ ਚੌਥੇ ਪੜਾਅ ਦੇ ਕੈਂਸਰ ਵੀ ਜੜ੍ਹੋ੬ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੀ ਕੁੱਝ ਕੈਂਸਰ ਜਮਾਂਦਰੂ ਵੀ ਹੁੰਦੇ ਹਨ? ਜੀ ਹਾਂ। ਤਕਰੀਬਨ ਦਸ ਫ਼ੀਸਦੀ ਕੈਂਸਰ ਜਮਾਂਦਰੂ ਹੁੰਦੇ ਹਨ। ਪੰਤਾਲੀ ਸਾਲ ਦੀ ਉਮਰ ਤੋ੬ ਪਹਿਲਾਂ ਹੋਣ ਵਾਲੇ ਕੈਂਸਰ ਵਿੱਚ ਜਮਾਂਦਰੂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਮਾਂਦਰੂ ਕੈਂਸਰ ਵਾਲੇ ਮਰੀਜ਼ ਵਿੱਚ ਕਈ ਤਰ੍ਹਾਂ ਦੇ ਕੈਂਸਰ ਜਾਂ ਫ਼ਿਰ ਕੈਂਸਰ ਦੇ ਵਾਰ ਵਾਰ ਆਉਣ ਦੇ ਖ਼ਦਸ਼ੇ ਵਧੇਰੇ ਹੁੰਦੇ ਹਨ। ਕੀ ਸਾਰੇ ਕੈਂਸਰ ਓਨੇ ਹੀ ਘਾਤਕ ਹੁੰਦੇ ਹਨ? ਜੀ ਨਹੀ੬। ਅਕਸਰ ਦੇਖਦੇ ਹਾਂ ਕਿ ਕੈਂਸਰ ਦਾ ਨਾਮ ਸੁਣ ਕੇ ਇਨਸਾਨ ਘਬਰਾ ਜਾਂਦਾ ਹੈ। ਸਾਰੇ ਕੈਂਸਰ ਓਨੇ ਘਾਤਕ ਨਹੀ੬ ਹੁੰਦੇ। ਬਹੁਤ ਸਾਰੇ ਕੈਂਸਰ ਸਮੇ੬ ਸਿਰ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ; ਲੇਕਿਨ ਨਿਦਾਨ ਅਤੇ ਇਲਾਜ ਵਿੱਚ ਦੇਰੀ ਕਰਨਾ ਕਈ ਵਾਰ ਮਹਿੰਗਾ ਪੈ ਸਕਦਾ ਹੈ। ਇਸ ਕਰ ਕੇ ਕੈਂਸਰ ਮਾਹਿਰ ਦਾ ਮਸ਼ਵਰਾ ਤੁਰੰਤ ਲੈਣਾ ਚਾਹੀਦਾ ਹੈ। ਕੀ ਬੱਚਿਆਂ ਨੂੰ ਕੈਂਸਰ ਹੋ ਸਕਦਾ ਹੈ? ਜੀ ਹਾਂ। ਕੈਂਸਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਪਰ ਉਮਰ ਵਧਣ ਨਾਲ ਕੈਂਸਰ ਦੀ ਸੰਭਾਵਨਾ ਵਧਦੀ ਰਹਿੰਦੀ ਹੈ। ਬੱਚਿਆਂ ਵਿੱਚ ਦਿਮਾਗ਼, ਪੇਟ, ਖ਼ੂਨ ਅਤੇ ਅੱਖਾਂ ਦੇ ਕੈਂਸਰ ਜ਼ਿਆਦਾ ਹੁੰਦੇ ਹਨ। ਬੱਚਿਆਂ ਦੇ ਕੈਂਸਰ ਦੇ ਸਹੀ ਇਲਾਜ ਨਾਲ ਜ਼ਿਆਦਾਤਰ ਕੈਂਸਰ ਜੜ੍ਹੋ੬ ਠੀਕ ਹੋ ਜਾਂਦੇ ਹਨ ਅਤੇ ਆਪਣੀ ਪੂਰੀ ਜ਼ਿੰਦਗੀ ਤੰਦਰੁਸਤੀ ਨਾਲ ਬਤੀਤ ਕਰ ਸਕਦੇ ਹਨ। ਕੈਂਸਰ ਦੇ ਮੁੱਖ ਲੱਛਣ ਕੀ ਹਨ? ਕੈਂਸਰ ਦੇ ਲੱਛਣ ਆਮ ਤੌਰ ‘ਤੇ ਇਸ ਦੀ ਸ਼ੁਰੂਆਤ ਵਾਲੇ ਅੰਗ ਅਤੇ ਪੜਾਅ ‘ਤੇ ਨਿਰਭਰ ਕਰਦੇ ਹਨ; ਜਿਵੇ੬ ਫ਼ੇਫ਼ੜੇ ਦਾ ਕੈਂਸਰ ਹੋਣ ‘ਤੇ ਲਗਾਤਾਰ ਖੰਘ ਹੋਣਾ, ਖੰਘ ਵਿੱਚ ਖ਼ੂਨ ਆਉਣਾ, ਸਾਹ ਚੜ੍ਹਨਾ, ਛਾਤੀ ਵਿੱਚ ਦਰਦ ਹੋਣਾ; ਲੇਕਿਨ ਕੁੱਝ ਲੱਛਣ ਸਾਰੇ ਕੈਂਸਰਾਂ ਵਿੱਚ ਹੁੰਦੇ ਹਨ: ਮਸਲਨ, ਭਾਰ ਘਟਣਾ, ਭੁੱਖ ਨਾ ਲੱਗਣਾ, ਕਮਜ਼ੋਰੀ ਮਹਿਸੂਸ ਹੋਣਾ ਆਦਿ। ਕੈਂਸਰ ਦੀ ਜਲਦੀ ਸ਼ਨਾਖ਼ਤ ਲਈ ਕੀ ਕੀਤਾ ਜਾਵੇ? ਕੈਂਸਰ ਨੂੰ ਛੋਟੇ ਤੋ੬ ਛੋਟੇ ਪੜਾਅ ‘ਤੇ ਹੀ ਫ਼ੜਨਾ ਅਜਿਹਾ ਮੂਲ ਮੰਤਰ ਹੈ ਜੋ ਸਭ ਤੋ੬ ਉਪਯੋਗੀ ਸਿੱਧ ਹੋ ਸਕਦਾ ਹੈ। ਜੇ ਕਿਸੇ ਇਨਸਾਨ ਦੇ ਪਰਿਵਾਰ ਵਿੱਚ ਕਿਸੇ ਨੇੜਲੇ ਰਿਸ਼ਤੇਦਾਰ ਨੂੰ 45 ਸਾਲ ਦੀ ਉਮਰ ਤੋ੬ ਪਹਿਲਾਂ ਕੈਂਸਰ ਹੋ ਚੁੱਕਾ ਹੈ ਜਾਂ ਫ਼ਿਰ ਇੱਕ ਤੋ੬ ਜ਼ਿਆਦਾ ਨੇੜਲੇ ਰਿਸ਼ਤੇਦਾਰਾਂ ਨੂੰ ਕਿਸੇ ਵੀ ਉਮਰ ਵਿੱਚ ਕੈਂਸਰ ਹੋਇਆ ਹੈ ਤਾਂ ਉਸ ਨੂੰ ਜ਼ਿਆਦਾ ਚੌਕੰਨਾ ਰਹਿਣ ਦੀ ਜ਼ਰੂਰਤ ਹੈ। ਕਿਸੇ ਮਾਨਤਾ ਪ੍ਰਾਪਤ ਕੈਂਸਰ ਮਾਹਿਰ ਨੂੰ ਮਿਲ ਕੇ ਉਸ ਦੀ ਦੇਖਰੇਖ ਵਿੱਚ ਮੁਆਇਨਾ ਕਰਵਾਉਣਾ ਚਾਹੀਦਾ ਹੈ। ਇਸ ਤੋ੬ ਇਲਾਵਾ ਕੁੱਝ ਖ਼ਾਸ ਉਮਰ ਵਰਗਾਂ ਲਈ ਵੱਖ ਵੱਖ ਕੈਂਸਰ ਬਾਰੇ ਜਾਂਚ ਦੇ ਦਿਸ਼ਾ-ਨਿਰਦੇਸ਼ ਹਨ ਜਿਨ੍ਹਾਂ ‘ਤੇ ਅਮਲ ਕਰ ਕੇ ਪਹਿਲੇ ਪੜਾਵਾਂ ‘ਤੇ ਹੀ ਕੈਂਸਰ ਲੱਭ ਕੇ ਜੜ੍ਹੋ੬ ਮੁਕਾਇਆ ਜਾ ਸਕਦਾ ਹੈ। ਇਨ੍ਹਾਂ ਜਾਂਚਾਂ ਵਿੱਚੋ੬ ਮੁੱਖ ਹਨ: ਪੈਪ ਸਮੀਅਰ ਅਤੇ ਮੈਮੋਗ੍ਰਾਫ਼ੀ। ਕੀ ਕੈਂਸਰ ਦਾ ਇਲਾਜ ਜ਼ਿੰਦਗੀ ਭਰ ਚਲਦਾ ਹੈ? ਜੀ ਨਹੀ੬। ਕੈਂਸਰ ਦਾ ਮੁੱਖ ਇਲਾਜ 6 ਤੋ੬ 12 ਮਹੀਨੇ ਵਿੱਚ ਖ਼ਤਮ ਹੋ ਜਾਂਦਾ ਹੈ। ਇੱਕਾ ਦੁੱਕਾ ਕੈਂਸਰਾਂ ਵਿੱਚ ਬਹੁਤ ਹੀ ਸਰਲ ਇਲਾਜ ਇੱਕ ਤੋ੬ ਪੰਜ ਸਾਲ ਤਕ ਚੱਲ ਸਕਦਾ ਹੈ ਜਿਸ ਦੇ ਕੋਈ ਖ਼ਾਸ ਦੁਰਪ੍ਰਭਾਵ ਨਹੀ੬ ਹੁੰਦੇ, ਪਰ ਕੈਂਸਰ ਦੁਬਾਰਾ ਵਾਪਿਸ ਨਾ ਆ ਸਕੇ, ਇਸ ਲਈ ਬਾਦਸਤੂਰ ਜਾਂਚ ਕਰਵਾਉਂਦੇ ਰਹਿਣਾ ਜ਼ਰੂਰੀ ਹੈ। ਡਾ. ਐੱਚ. ਐੱਸ. ਡਾਰਲਿੰਗਸੰਪਰਕ: 88263-8809










