ਦੀਪਿਕਾ ਦੀ ਸੋਸ਼ਲ ਮੀਡੀਆ ‘ਤੇ ਚੜ੍ਹਤ

ਸੰਸਾਰ ਪੱਧਰ ‘ਤੇ ਆਪਣੀ ਹਾਜ਼ਰੀ ਦਰਜ਼ ਕਰਵਾਉਣ ਵਾਲੀ, ਬੌਲੀਵੁੱਡ ਦੀ ਮੁੱਖ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਇਨਸਟਾਗ੍ਰਾਮ ‘ਤੇ 25 ਮਿਲੀਅਨ ਫ਼ੈਨਜ਼ ਦੀ ਗਿਣਤੀ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵੱਖਰਾ ਪਲੈੱਟਫ਼ੌਰਮ ‘ਤੇ ਲੋਕਪ੍ਰਿਅਤਾ ਹਾਸਿਲ ਕਰਨ ਵਾਲੀ ਦੀਪਿਕਾ ਪਾਦੂਕੋਣ ਬੌਲੀਵੁੱਡ ‘ਚ ਆਪਣੇ ਡੈਬਿਊ ਨਾਲ ਹੀ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਆਪਣੇ ਨਾਂ ਕਰਨ ‘ਚ ਸਫ਼ਲ ਰਹੀ ਹੈ। ਦੀਪਿਕਾ ਹੁਣ ਤਕ ਟਵਿਟਰ ‘ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਏਸ਼ੀਆਈ ਔਰਤ ਸੀ ਅਤੇ ਹੁਣ ਦੀਪਿਕਾ ਨੇ ਇਨਸਟਾਗ੍ਰਾਮ ‘ਤੇ 25 ਮਿਲੀਅਨ ਫ਼ੈਨਜ਼ ਦੀ ਗਿਣਤੀ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦੀਪਿਕਾ ਦੀ ਇਸ ਵਕਤ ਸੋਸ਼ਲ ਮੀਡੀਆ ‘ਤੇ ਪੂਰੀ ਚੜ੍ਹਤ ਕਾਇਮ ਹੈ। ਉਸ ਨੇ ਫ਼ਿਲਮ ਪਦਮਾਵਤ ਨਾਲ ਇਸ ਸਾਲ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ‘ਚ ਉਸ ਨੇ ਨਾ ਕੇਵਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਬਲਕਿ ਰਾਣੀ ਪਦਮਾਵਤੀ ਦੇ ਕਿਰਦਾਰ ਲਈ ਆਲੋਚਕਾਂ ਤੋਂ ਵੀ ਪ੍ਰਸ਼ੰਸਾ ਹਾਸਿਲ ਕੀਤੀ। 100 ਕਰੋੜ ਕਲੱਬ ਦੀ ਰਾਣੀ ਦੇ ਰੂਪ ‘ਚ ਪ੍ਰਸਿੱਧ ਦੀਪਿਕਾ ਪਾਦੂਕੋਣ ਦੀਆਂ 7 ਫ਼ਿਲਮਾਂ 100 ਕਰੋੜ ਰੁਪਏ ਕਮਾਉਣ ਵਾਲੀਆਂ ਫ਼ਿਲਮਾਂ ਦੀ ਸੂਚੀ ‘ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਦੀਪਿਕਾ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਪਦਮਾਵਤ ਨੇ ਬੌਕਸ ਔਫ਼ਿਸ ‘ਤੇ 300 ਕਰੋੜ ਤੋਂ ਵੀ ਜ਼ਿਆਦਾ ਕਮਾਈ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਦੀਪਿਕਾ ਬੌਲੀਵੁੱਡ ਦੀ ਇਕੱਲੀ ਅਜਿਹੀ ਅਭਿਨੇਤਰੀ ਬਣ ਗਈ ਹੈ ਜਿਸ ਨੇ ਔਰਤ ਦੀ ਅਗਵਾਈ ਵਾਲੀ ਫ਼ਿਲਮ ਨਾਲ 300 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਸਾਲ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਸ਼ਾਮਿਲ ਹੋਣ ਵਾਲੀ ਇਕੱਲੀ ਅਦਾਕਾਰਾ ਦਾ ਖ਼ਿਤਾਬ ਵੀ ਉਸ ਨੇ ਆਪਣੇ ਨਾਂ ਦਰਜ ਕਰਵਾਇਆ ਹੈ। ਦੀਪਿਕਾ ਨੇ ਇਸ ਵਾਰ ਹੋਏ ਕਾਨਜ਼ ਫ਼ੈਸਟੀਵਲ ‘ਚ ਆਪਣੀ ਸ਼ਾਨਦਾਰ ਹਾਜ਼ਰੀ ਨਾਲ ਵੀ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਉਹ ਅੱਜ ਸਾਰਿਆਂ ਨਿਰਮਾਤਾ ਤੇ ਨਿਰਦੇਸ਼ਕਾ ਦੀ ਪਹਿਲੀ ਪਸੰਦ ਬਣ ਚੁੱਕੀ ਹੈ।