ਨਵੀਂ ਦਿੱਲੀ— ਅਯੋਧਿਆ ਰਾਮ ਜਨਮ ਭੂਮੀ ਮਾਮਲੇ ਦੀ ਅਗਲੀ ਸੁਣਵਾਈ ਲਈ ਸੁਪਰੀਮ ਕੋਰਟ ਨੇ 13 ਜੁਲਾਈ ਦੀ ਤਾਰੀਕ ਤੈਅ ਕੀਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਤਾ ਵਾਲੀ 3 ਮੈਂਬਰੀ ਬੈਂਚ ਦੇ ਸਾਹਮਣੇ ਮੁਸਲਿਮ ਪੱਖ ਵੱਲੋਂ ਦਲੀਲ ਪੇਸ਼ ਕਰਦੇ ਹੋਏ ਬੁਲਾਰੇ ਰਾਜੀਵ ਧਵਨ ਨੇ ਕਿਹਾ ਮਸਜਿਦਾਂ ਨੂੰ ਮਨੋਰੰਜਨ ਲਈ ਨਹੀਂ ਬਣਾਇਆ ਜਾਂਦਾ। ਸੈਕੜੇਂ ਲੋਕ ਮਸਜਿਦ ‘ਚ ਨਮਾਜ਼ ਪੜ੍ਹਨ ਆਉਂਦੇ ਹਨ।
ਇਸ ਤੋਂ ਪਹਿਲੇ 17 ਮਈ ਨੂੰ ਸੁਣਵਾਈ ਦੌਰਾਨ ਹਿੰਦੂ ਸੰਗਠਨਾਂ ਨੇ ਦਲੀਲ ਦਿੱਤੀ ਸੀ ਕਿ ਬਾਬਰੀ ਮਸਜਿਦ ਲਈ ਕੋਈ ਵਿਸ਼ੇਸ਼ ਸਥਾਨ ਅਤੇ ਜਗ੍ਹਾ ਦਾ ਕੋਈ ਮਹੱਤਵ ਨਹੀਂ ਹੈ ਪਰ ਰਾਮ ਜਨਮ ਭੂਮੀ ਦਾ ਧਾਰਮਿਕ ਮਹੱਤਵ ਹੈ। ਹਿੰਦੂਆਂ ਲਈ ਇਸ ਦੀ ਮਹੱਤਤਾ ਹੈ, ਅਜਿਹੇ ‘ਚ ਜਨਮ ਭੂਮੀ ਸਥਾਨ ਨੂੰ ਕਿਤੇ ਹੋਰ ਸ਼ਿਫਟ ਨਹੀਂ ਕੀਤਾ ਜਾ ਸਕਦਾ ਹੈ। ਇਸ ‘ਤੇ ਜਵਾਬ ਦਿੰਦੇ ਹੋਏ ਰਾਜੀਵ ਧਵਨ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਹ ਦਲੀਲ ਦਿੱਤੀ।















