J&K : ਮਾਰਗ ਠੀਕ ਨਾ ਹੋਣ ਕਾਰਨ ਯਾਤਰਾ ‘ਤੇ ਕੁਝ ਸਮੇਂ ਲਈ ਲਗਾਈ ਰੋਕ

ਬਾਲਟਾਲ — ਅਮਰਨਾਥ ਯਾਤਰਾ ਲਈ ਬੀਤੇ ਦਿਨ ਪਹਿਲਾਂ ਜੱਥਾ ਸੁਰੱਖਿਆ ‘ਚ ਰਵਾਨਾ ਕੀਤਾ ਗਿਆ ਪਰ ਬਾਲਟਾਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਵਿਚਕਾਰ ਅੱਜ ਦੁਪਹਿਰ ਪੈਦਲ ਯਾਤਰਾ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਬਾਰਿਸ਼ ‘ਚ ਕੋਈ ਹਾਦਸਾ ਨਾ ਹੋਵੇ ਇਸ ਲਈ ਯਾਤਰਾ ਨੂੰ ਵਿਚ ਰਸਤੇ ਹੀ ਰੋਕਿਆ ਗਿਆ।
ਜਾਣਕਾਰੀ ਮੁਤਾਬਕ, ਯਾਤਰਾ ‘ਤੇ ਜਾਣ ਵਾਲਾ ਰਸਤਾ ਕੱਚਾ ਹੈ, ਜਿਸ ‘ਤੇ ਤਿਲਕਣ ਦਾ ਖਤਰਾ ਜ਼ਿਆਦਾ ਹੈ। ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਰਕੇ ਘੋੜਿਆਂ ਦਾ ਜਾਣਾ ਵੀ ਬੰਦ ਕੀਤਾ ਹੋਇਆ।