2020 ‘ਚ ਕਰੇਗਾ ਵੱਡਾ ਧਮਾਕਾ ਟਾਈਗਰ

ਟਾਈਗਰ ਸ਼ਰਾਫ ਨੂੰ ਲੈ ਕੇ ‘ਰੈਂਬੋ ਨਾਮਕ ਫਿਲਮ ਬਣਾਉਣ ਦਾ ਐਲਾਨ ਕਾਫ਼ੀ ਮਹੀਨੇ ਪਹਿਲਾਂ ਕੀਤਾ ਗਿਆ ਸੀ ਪਰ ਬਾਅਦ ‘ਚ ਇਸ ਫਿਲਮ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਸੇ ਦੌਰਾਨ ਕਈਆਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਇਹ ਫਿਲਮ ਬੰਦ ਹੋ ਗਈ ਹੈ। ਹੁਣ ਫਿਲਮ ‘ਰੈਂਬੋ’ ਨਾਲ ਜੁੜੇ ਲੋਕਾਂ ਨੇ ਫਿਲਮ ਦੀ ਰਿਲੀਜ਼ ਤਾਰੀਕ ਦਾ ਐਲਾਨ ਕਰਕੇ ਸਭ ਨੂੰ ਚੁੱਪ ਕਰਾ ਦਿੱਤਾ ਹੈ। ਇਹ ਫਿਲਮ 2 ਅਕਤੂਬਰ 2020 ਨੂੰ ਰਿਲੀਜ਼ ਹੋਵੇਗੀ ਅਤੇ ਇਹ ਵੀ ਦੱਸ ਦਿੱਤਾ ਗਿਆ ਹੈ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਹਾਲੀਵੁੱਡ ਦੀ ਫਿਲਮ ‘ਰੈਂਬੋ’ ਦਾ ਹੀ ਰੀਮੇਕ ਹੈ ਜੋ ਹਾਲੀਵੁੱਡ ‘ਚ ਸੁਪਰਹਿੱਟ ਰਹੀ ਸੀ। ਇਸ ਹਾਲੀਵੁੱਡ ਫਿਲਮ ‘ਰੈਂਬੋ’ ਦੇ ਮੁੱਖ ਹੀਰੋ ਨੇ ਵੀ ਟਵੀਟ ਕਰਕੇ ਟਾਈਗਰ ਨੂੰ ਇਸ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ ਹੈ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰਨਗੇ ਜਿਹੜੇ ਪਹਿਲਾਂ ‘ਬੈਂਗ ਬੈਂਗ’ ਵਰਗੀ ਫਿਲਮ ਬਣਾ ਚੁੱਕੇ ਹਨ। ‘ਬੈਂਗ ਬੈਂਗ’ ਵੀ ਹਾਲੀਵੁੱਡ ਫਿਲਮ ਦਾ ਹੀ ਹਿੰਦੀ ਰੀਮੇਕ ਸੀ ਜਿਸ ‘ਚ ਰਿਤਿਕ ਰੋਸ਼ਨ ਤੇ ਕਟਰੀਨਾ ਕੈਫ਼ ਦੀ ਜੋੜੀ ਨਜ਼ਰ ਆਈ ਸੀ। ਹੁਣ ‘ਰੈਂਬੋ’ ਟਾਈਗਰ ਸ਼ਰਾਫ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੋਵੇਗੀ। ਇਸ ਤਰ੍ਹਾਂ ਇਹ ਫਿਲਮ ਜ਼ਰੀਏ ਟਾਈਗਰ 2020 ‘ਚ ਵੱਡਾ ਧਮਾਕਾ ਕਰੇਗਾ। ਦੂਜੇ ਪਾਸੇ ਫਿਲਮ ਦਾ ਬਜਟ ਕਾਫ਼ੀ ਜ਼ਿਆਦਾ ਹੈ ਅਤੇ ਇਸ ‘ਚ ਐਕਸ਼ਨ ਸੀਨ ਵੇਖਣ ਵਾਲੇ ਹੋਣਗੇ। ਫਿਲਮ ਦੇ ਬਾਕੀ ਕਲਾਕਾਰਾਂ ਦੀ ਚੋਣ ਅਜੇ ਫਿਲਹਾਲ ਚੱਲ ਰਹੀ ਹੈ। ੲ