ਸਲਮਾਨ ਨਾਲ ਫਿਲਮ ਕਰੇਗੀ ਦਿਸ਼ਾ ਪਟਾਨੀ

ਅਦਾਕਾਰਾ ਦਿਸ਼ਾ ਪਟਾਨੀ ਦਾ ਕਹਿਣਾ ਹੈ ਕਿ ਉਹ ਸਲਮਾਨ ਦੀ ਅਗਲੀ ਫਿਲਮ ‘ਭਾਰਤ’ ਦਾ ਹਿੱਸਾ ਬਣਕੇ ਖ਼ੁਦ ਨੂੰ ਖ਼ੁਸ਼ਕਿਸਮਤ ਮੰਨ ਰਹੀ ਹੈ। ਫਿਲਮ ‘ਚ ਸਲਮਾਨ ਖ਼ਾਨ ਅਤੇ ਪ੍ਰਿਅੰਕਾ ਚੋਪੜਾ ਵਰਗੇ ਸਿਤਾਰੇ ਪ੍ਰਮੁੱਖ ਭੂਮਿਕਾ ਨਿਭਾਅ ਰਹੇ ਹਨ। ਦਿਸ਼ਾ ਨੇ ਇਕ ਬਰਾਂਡ ਲਾਂਚ ਕਰਨ ਮੌਕੇ ਉਥੇ ਇਹ ਗੱਲ ਆਖੀ। ਅਲੀ ਅੱਬਾਸ ਜ਼ਫ਼ਰ ਦੁਆਰਾ ਨਿਰਦੇਸ਼ਤ ਫਿਲਮ ‘ਭਾਰਤ’ ਦਾ ਹਿੱਸਾ ਬਣਨ ਬਾਰੇ ਗੱਲ ਕਰਦਿਆਂ ਦਿਸ਼ਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਭਾਗਵਾਨ ਦਾ ਅਸ਼ੀਰਵਾਦ ਹੈ ਅਤੇ ਮੇਰੇ ਪਰਿਵਾਰ ਤੇ ਦੋਸਤਾਂ -ਮਿੱਤਰਾਂ ਦਾ ਪਿਆਰ ਤੇ ਸਮਰੱਥਨ ਹੈ ਕਿ ਮੈਂ ਕੁਝ ਚੰਗਾ ਅਤੇ ਰੋਚਕ ਕੰਮ ਕਰਨ ਜਾ ਰਹੀ ਹਾਂ। ਦਿਸ਼ਾ ਨੇ ਕਿਹਾ ਕਿ ਇਹ ਆਖ਼ਿਰਕਾਰ ਸਖ਼ਤ ਮਿਹਨਤ ‘ਤੇ ਨਿਰਭਰ ਕਰਦਾ ਹੈ, ਇਸ ਲਈ ਜੇ ਤੁਸੀਂ ਸਖ਼ਤ ਮਿਹਨਤ ਕਰਦੇ ਹੋ ਤਾਂ ਤੁਹਾਡੇ ਜੀਵਨ ‘ਚ ਸਭ ਕੁਝ ਠੀਕ-ਠਾਕ ਚੱਲਦਾ ਹੈ। ਦਿਸ਼ਾ ਨੇ ਇਹ ਵੀ ਕਿਹਾ ਕਿ ਮਿਹਨਤ ਤੇ ਲਗਨ ਨਾਲ ਹੀ ਕਾਮਯਾਬੀ ਮਿਲਦੀ ਹੈ। ਦਿਸ਼ਾ ਦੀਆਂ ਪਹਿਲੀਆਂ ਦੋਵੇਂ ਬਾਲੀਵੁੱਡ ਫਿਲਮਾਂ ‘ਐੱਮਐੱਸਧੋਨੀ : ਦਿ ਅਨਟੋਲਡ ਸਟੋਰੀ’ ਅਤੇ ‘ਬਾਗ਼ੀ- 2’ ਬਾਕਸ ਆਫ਼ਿਸ ‘ਤੇ ਸਫਲ ਰਹੀਆਂ ਹਨ। ਆਪਣੇ ਸਫਰ ਬਾਰੇ ‘ਚ ਦਿਸ਼ਾ ਨੇ ਕਿਹਾ ਕਿ, ‘ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਖ਼ੁਸ਼ਕਿਸਮਤ ਹਾਂ ਅਤੇ ਕਿਸਮਤ ਵਾਲੀ ਹਾਂ ਕਿ ਮੈਨੂੰ ਕਲਾਕਾਰ ਬਣਨ ਦਾ ਮੌਕਾ ਮਿਲਿਆ।’ ਉਸ ਤੋਂ ਵੀ ਜ਼ਿਆਦਾ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੇਰੀਆਂ ਫਿਲਮਾਂ ਵੀ ਚੰਗੀਆਂ ਰਹੀਆਂ ਹਨ। ਇਸ ਲਈ ਭਵਿੱਖ ‘ਚ ਵੀ ਮੈਂ ਸਖ਼ਤ ਮਿਹਨਤ ਕਰਨਾ ਜਾਰੀ ਰੱਖਾਂਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦਿਸ਼ਾ ਇਕ ਸਾਊਥ ਫਿਲਮ ‘ਸੰਘਮਿਤਰਾ’ ‘ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ ‘ਬਾਹੂਬਲੀ’ ਵਾਂਗ ਦੋ ਭਾਗਾਂ ‘ਚ ਬਣੇਗੀ ਅਤੇ ਇਸ ਦਾ ਬਜਟ ਵੀ ਕਾਫ਼ੀ ਵੱਡਾ ਰੱਖਿਆ ਗਿਆ ਹੈ ਜਿਸ ‘ਚ ਦਿਸ਼ਾ ਪਟਾਨੀ ਘੋੜਸਵਾਰੀ ਅਤੇ ਤਲਵਾਰ ਬਾਜ਼ੀ ਦੀ ਜੌਹਰ ਵਿਖਾਉਂਦੀ ਹੋਈ ਇਕ ਯੋਧਾ ਔਰਤ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਲਈ ਦਿਸ਼ਾ ਤਲਵਾਰ ਬਾਜ਼ੀ ਅਤੇ ਘੋੜਸਵਾਰੀ ਦੀ ਟ੍ਰੈਨਿੰਗ ਵੀ ਲੈ ਰਹੀ ਹੈ। ੲ