ਬਾ. ਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਅਦਾਕਾਰ ਰਣਵੀਰ ਸਿੰਘ ਨਾਲ ਕਿਸੇ ਫਿਲਮ ‘ਚ ਇਕੱਠੇ ਕੰਮ ਕਰਨਾ ਚਾਹੁੰਦਾ ਹੈ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਜਲਦ ਰਿਲੀਜ਼ ਹੋਣ ਜਾ ਰਹੀ ਫਿਲਮ ‘ਸੰਜੂ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਹ ਫਿਲਮ ਅਦਾਕਾਰ ਸੰਜੈ ਦੱਤ ਦੀ ਬਾਇਓਪਿਕ ਹੈ। ਓਦਾਂ ਵੀ ਪਿਛਲੇ ਕੁਝ ਸਮੇਂ ਤੋਂ ਰਣਬੀਰ ਕਪੂਰ ਦੀਆਂ ਰਿਲੀਜ਼ ਹੋਣ ਵਾਲੀਆਂ ਫਿਲਮਾਂ ਬਾਕਸ ਆਫਿਸ ‘ਤੇ ਖ਼ਾਸ ਸਫਲਤਾ ਪ੍ਰਾਪਤ ਕਰਨ ‘ਚ ਅਸਫਲ ਰਹੀਆਂ ਹਨ। ਅਜਿਹੇ ‘ਚ ਫਿਲਮ ‘ਸੰਜੂ’ ਤੋਂ ਉਸ ਨੂੰ ਬਹੁਤ ਉਮੀਦਾਂ ਹਨ। ਫਿਲਮ ਦੀ ਪ੍ਰਮੋਸ਼ਨ ਦੌਰਾਨ ਹੀ ਰਣਬੀਰ ਨੇ ਕਿਹਾ ਕਿ ਉਹ ਅੱਜ ਦੇ ਦੌਰ ਦੇ ਇਕ ਚੰਗੇ ਅਦਾਕਾਰ ਰਣਵੀਰ ਸਿੰਘ ਨਾਲ ਫਿਲਮ ਕਰਨ ਲਈ ਕਾਫ਼ੀ ਵਿਆਕੁਲ ਹਨ। ਹੁਣ ਤਕ ਰਣਬੀਰ ਅਤੇ ਰਣਵੀਰ ਨੂੰ ਕਿਸੇ ਵੀ ਫਿਲਮ ‘ਚ ਇਕੱਠੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਰਣਬੀਰ ਨੇ ਇਹ ਵੀ ਕਿਹਾ ਕਿ, ‘ਇੱਕੋਂ ਤਰ੍ਹਾਂ ਦੇ ਦੋ ਅਦਾਕਾਰ ਨੂੰ ਕਾਸਟ ਕਰਨਾ ਕਾਫ਼ੀ ਔਖਾ ਹੁੰਦਾ ਹੈ ਕਿਉਂਕਿ ਦੋਵਾਂ ਨੂੰ ਹੀ ਫਿਲਮ ਦੀ ਸਕ੍ਰਿਪਟ ਪਸੰਦ ਆਉਣੀ ਚਾਹੀਦੀ ਹੈ। ਮੈਂ ਅਸਲ ‘ਚ ਰਣਵੀਰ ਸਿੰਘ ਨਾਲ ਕੰਮ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਉਸ ਦੇ ਕੰਮ ਦਾ ਪ੍ਰਸ਼ੰਸਕ ਹਾਂ ਤੇ ਮੈਨੂੰ ਲੱਗਦਾ ਹੈ ਕਿ ਉਸ ਦੀ ਅਦਾਕਾਰੀ ਫਿਲਮ ‘ਪਦਮਾਵਤ’ ‘ਚ ਬਹੁਤ ਚੰਗੀ ਸੀ।’ ਤੁਹਾਨੂੰ ਦੱਸ ਦਈਏ ਕਿ ਰਣਬੀਰ, ਰਣਵੀਰ ਸਿੰਘ ਦੀ ਅਦਾਕਾਰੀ ਹੀ ਨਹੀਂ ਬਲਕਿ ਉਸ ਦੀ ਐਨਰਜੀ ਦੇ ਵੀ ਕਾਫ਼ੀ ਕਾਇਲ ਹਨ। ੲ











