ਬੌਲੀਵੁੱਡ ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਬੌਬੀ ਦਿਓਲ ਨੇ ਰੇਸ-3 ਜ਼ਰੀਏ ਠੀਕ ਫ਼ਿਲਮ ਨਾਲ ਪਰਦੇ ‘ਤੇ ਵਾਪਸੀ ਕੀਤੀ ਹੈ। ਰੇਮੋ ਡਿਸੂਜ਼ਾ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਚ ਸਲਮਾਨ ਖ਼ਾਨ, ਜੈਕਲੀਨ ਫ਼ਰਨਾਂਡੀਜ਼, ਅਨਿਲ ਕਪੂਰ ਅਤੇ ਬੌਬੀ ਦਿਓਲ ਦੀ ਮੁੱਖ ਭੂਮਿਕਾਵਾਂ ਹਨ। ਅਨਿਲ ਨੇ ਕਿਹਾ ਕਿ ਬੌਬੀ ਨੇ ਰੇਸ-3 ਫ਼ਿਲਮ ਚੁਣ ਕੇ ਫ਼ਿਲਮਾਂ ‘ਚ ਚੰਗੀ ਵਾਪਸੀ ਕਰ ਲਈ ਹੈ। ਹੁਣ ਤਾਂ ਬੌਬੀ ਦੀ ਮੁੜ ਕਿਸਮਤ ਚਮਕ ਗਈ ਹੈ। ਰੇਸ-3 ਤੋਂ ਬਾਅਦ ਉਸ ਕੋਲ ਲਗਾਤਾਰ ਕਈ ਹੋਰ ਚੰਗੀਆਂ ਫ਼ਿਲਮਾਂ ਆਉਣਗੀਆਂ। ਅਨਿਲ ਨੇ ਅੱਗੇ ਗੱਲ ਜ਼ਾਰੀ ਰੱਖਦੇ ਹੋਏ ਕਿਹਾ, ”ਬੌਬੀ ਮੇਰੇ ਲਈ ਧਰਮਿੰਦਰ ਦਾ ਪੁੱਤਰ ਹੈ … ਸਨੀ ਦਾ ਭਰਾ। ਹੁਣ ਉਸ ਨੂੰ ਮੈਂ ਆਪਣੇ ਬੇਟੇ ਵਰਗਾ ਤਾਂ ਬੋਲ ਨਹੀਂ ਸਕਦਾ ਕਿਉਂਕਿ ਧਰਮਿੰਦਰ ਜੀ ਮੇਰੇ ਤੋਂ ਬਹੁਤ ਵੱਡੇ ਹਨ। ਬੌਬੀ ਮੇਰੇ ਛੋਟੇ ਭਰਾ ਵਰਗਾ ਹੈ ਜਿਵੇਂ ਉਹ ਸੰਨੀ ਦਿਓਲ ਦਾ ਛੋਟਾ ਭਰਾ ਹੈ, ਉਂਝ ਹੀ ਮੇਰਾ ਵੀ ਹੈ।” ਅਨਿਲ ਦੇ ਦੱਸਿਆ ਕਿ ਫ਼ਿਲਮ ਦੇ ਸੈੱਟ ‘ਤੇ ਉਹ ਅਤੇ ਸਲਮਾਨ ਉਸ ਨੂੰ ਛੋਟੇ ਭਰਾ ਦੀ ਤਰ੍ਹਾਂ ਸਮਝਦੇ ਸਨ। ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਛੋਟੇ ਭਰਾ ਦੇ ਕਰੀਅਰ ‘ਚ ਤਿੰਨ ਤੋਂ ਚਾਰ ਸਾਲ ਦਾ ਸਮਾਂ ਪੈ ਜਾਂਦਾ ਹੈ। ਬੌਬੀ ਇੱਕ ਗੁੱਡ ਲੁਕਿੰਗ ਹੈਂਡਸਮ ਮੈਨ ਹੈ, ਅਤੇ ਉਹ ਬਹੁਤ ਹੀ ਮਿਹਨਤੀ ਵੀ ਹੈ।











