ਦਿੱਲੀ ‘ਚ ਅਗਲੇ ਕੁਝ ਘੰਟਿਆਂ ‘ਚ ਬਾਰਸ਼ ਦਾ ਅਨੁਮਾਨ

ਨਵੀਂ ਦਿੱਲੀ— ਲੰਬੇ ਇਤਜ਼ਾਰ ਦੇ ਬਾਅਦ ਦਿੱਲੀ ‘ਚ ਅੱਜ ਬਾਰਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਤੇਜ਼ ਬਾਰਸ਼ ਹੋ ਸਕਦੀ ਹੈ। ਮੌਸਮ ਵਿਗਿਆਨਕਾਂ ਦਾ ਕਹਿਣਾ ਹੈ ਕਿ ਮੱਧ, ਦੱਖਣੀ ਦਿੱਲੀ ‘ਚ ਅੱਜ ਤੇਜ਼ ਬਾਰਸ਼ ਹੋਵੇਗੀ ਜਦਕਿ ਬਾਕੀ ਇਲਾਕਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਾਰਸ਼ ਨਾਲ ਦਿੱਲੀ ਦੀ ਹਵਾ ਦੀ ਗੁਣਵੱਤਾ ‘ਚ ਸੁਧਾਰ ਹੋਵੇਗਾ। ਦਿੱਲੀ ਬੀਤੇ ਇਕ ਹਫਤੇ ਤੋਂ ਧੂੜ ਭਰੀ ਹਨ੍ਹੇਰੀ ਦਾ ਕਹਿਰ ਝੇਲ ਰਿਹਾ ਹੈ।