ਬੰਗਲੂਰੂ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਨੈਸ਼ਨਲ ਹੈਰਾਲਡ ਕੇਸ ‘ਚ ਜ਼ਮਾਨਤ ਮਿਲਣ ‘ਤੇ ਸੁਰੇਸ਼ ਨਾਮੀ ਸ਼ਖ਼ਸ ਨੇ ਆਪਣੀ ਉਂਗਲ ਦੀ ਬਲੀ ਦੇ ਦਿੱਤੀ। ਸੁਰੇਸ਼ ਆਪਣੀ ਉਂਗਲ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ ‘ਚੜਾਵੇ’ ਵਜੋਂ ਚੜਾਉਣ ਦਾ ਦਾਅਵਾ ਕਰ ਰਿਹਾ ਹੈ।
ਸੁਰੇਸ਼ ਨੇ ਦੱਸਿਆ ਕਿ ਉਹ ਪਿਛਲੇ 25 ਦਸੰਬਰ ਨੂੰ ਖੱਬੇ ਹੱਥ ਦੀ ਚੀਚੀ ਵੱਢ ਕੇ ਦਾਨ ਪੇਟੀ ‘ਚ ਪਾ ਆਇਆ। ਸੁਰੇਸ਼ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਤੇ ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲ ਗਈ। ਸ਼ੁਕਰੀਆ ਅਦਾ ਕਰਨ ਦੇ ਤੌਰ ‘ਤੇ ਉਸ ਨੇ ਇਹ ਕਦਮ ਚੁੱਕਿਆ।
ਸੁਰੇਸ਼ ਦਾ ਦਾਅਵਾ ਹੈ ਕਿ ਰਾਜ ਦੇ ਮਕਾਨ ਉਸਾਰੀ ਮੰਤਰੀ ਐਮ.ਐਚ. ਅੰਬਰੀਸ਼ ਨੇ ਉਸ ਨੂੰ ਬੁਲਾਇਆ ਹੈ। ਸੁਰੇਸ਼ ਦਾ ਦਾਅਵਾ ਹੈ ਕਿ ਉਸ ਨੂੰ ‘ਕਾਂਗਰਸ ਐਕਲਵਿਆ’ ਦੀ ਉਪਾਧੀ ਦਿੱਤੀ ਜਾਏਗੀ। ਉਂਗਲ ਵੱਡਣ ਤੋਂ ਬਾਅਦ ਸੁਰੇਸ਼ ਨੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਾਇਆ।















