ਅੰਮ੍ਰਿਤਸਰ : ਵਿਦੇਸ਼ ਵਿਚ ਗਲਤ ਪ੍ਰਚਾਰ ਕਰਨ ਚੱਲਦੇ ਦੋਸ਼ੀ ਪਾਏ ਗਏ ਹਰਨੇਕ ਸਿੰਘ ਨੇਕੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ‘ਚੋਂ ਛੇਕ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਚ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਲਿਆ ਗਿਆ।
ਪੰਜ ਸਿੰਘ ਸਾਹਿਬਾਨਾਂ ਵਲੋਂ ਹਰਨੇਕ ਸਿੰਘ ਨੇਕੀ ਨਾਲ ਹਰ ਸੰਬੰਧ ਤੋੜਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਨਿਊਜ਼ੀਲੈਂਡ ਵਿਚ ਉਸ ਦੇ ਚੱਲ ਰਹੇ ਰੇਡੀਓ ਚੈਨਲ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।















